ਨਵੀਂ ਦਿੱਲੀ: ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਲੁਧਿਆਣਾ ਲੋਕ ਸਭਾ ਤੋਂ ਮੈਂਬਰ ਆਫ਼ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦਾ ਪੱਲ੍ਹਾਂ ਫੜ੍ਹ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਬਿੱਟੂ ਨੇ ਕਾਂਗਰਸੀ ਪਾਰਟੀ ਗਤੀਵਿਧੀਆਂ ਤੋਂ ਦੁਰੀ ਬਣਾਈ ਹੋਈ ਸੀ ‘ਤੇ ਉਹ ਖੁਲ੍ਹ ਕੇ ਪੰਜਾਨ ਵਿਚ ਮੌਜੂਦਾ ‘ਆਪ’ ਸਰਕਾਰ ਨਾਲ ਲਾਹਾ ਲੈ ਰਹੇ ਸੀ।