Punjab News : ਘਰ ’ਚ ਬਿਮਾਰ ਪਿਤਾ ਦੀ ਸਾਂਭ-ਸੰਭਾਲ ਲਈ ਰੱਖੇ ਨੌਜਵਾਨ ਨੇ ਉਸੇ ਘਰ ਦੀ ਲੜਕੀ ਨਾਲ ਜਬਰ-ਜ਼ਿਨਾਹ ਕਰ ਦਿੱਤਾ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਜਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਜਾਂ ਉਹ ਪੂਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਇਸ ਤੋਂ ਬਾਅਦ ਕਿਸੇ ਤਰ੍ਹਾਂ ਲੜਕੀ ਨੂੰ ਨੇ ਘਰ ਪੂਰੀ ਗੱਲ ਦੱਸੀ।ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਸ ਨੇ ਪੀੜਤਾਂ ਦੀ ਸ਼ਿਕਾਇਤਾਂ ’ਤੇ ਮੁਲਜ਼ਮ ਮਨੀਸ਼ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ :ਸਕੂਲਾਂ ਲਈ ਮੁੜ ਤੋਂ ਜਾਰੀ ਹੋਏ ਹੁਕਮ
ਪੀੜਤਾਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦੇ ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਦੇਖ-ਰੇਖ ਲਈ ਮੁਲਜ਼ਮ ਮਨੀਸ਼ ਨੂੰ ਰੱਖਿਆ ਸੀ, ਜੋ ਕਿ ਉਸ ਨਾਲ ਗ਼ਲਤ ਹਰਕਤ ਕਰਨ ਲੱਗ ਗਿਆ ਸੀ, 2 ਦਿਨ ਪਹਿਲਾਂ ਅਚਾਨਕ ਉਸ ਦੀ ਮਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ।ਇਸ ਲਈ ਉਸ ਦਾ ਭਰਾ ਮਾਂ ਨੂੰ ਹਸਪਤਾਲ ਲੈ ਕੇ ਚਲਾ ਗਿਆ ਸੀ। ਪਿੱਛੋਂ ਮੁਲਜ਼ਮ ਮਨੀਸ਼ ਨੇ ਉਸ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਉਸ ਨੇ ਧਮਕਾਇਆ ਕਿ ਜੇਕਰ ਸ਼ਿਕਾਇਤ ਦਿੱਤੀ ਜਾਂ ਉਹ ਸਭ ਨੂੰ ਮਾਰ ਦੇਵੇਗਾ। ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :ਸਕੂਲਾਂ ਲਈ ਮੁੜ ਤੋਂ ਜਾਰੀ ਹੋਏ ਹੁਕਮ