ਅਜਿਹੇ ਲੋਕਾਂ ਤੋਂ ਹੋਰਨਾਂ ਐਨ ਆਰ ਆਈਜ਼ ਨੂੰ ਵੀ ਸੇਧ ਲੈਣ ਦੀ ਜ਼ਰੂਰਤ

ਪੰਜਾਬ ਦੇ ਸੈਕੜੇਂ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਵਾਲੇ ਅਵਤਾਰ ਸਿੰਘ ਦੀ ਮਿਹਨਤ ਸ਼ਲਾਘਾਯੋਗ- ਰਣਜੋਧ ਸਿੰਘ ਹਡਾਣਾ

ਅਜਿਹੇ ਲੋਕਾਂ ਤੋਂ ਹੋਰਨਾਂ ਐਨ ਆਰ ਆਈਜ਼ ਨੂੰ ਵੀ ਸੇਧ ਲੈਣ ਦੀ ਜ਼ਰੂਰਤ

ਪਟਿਆਲਾ 8 ਫਰਵਰੀ ( ) ਪੀ ਆਰ ਟੀ ਸੀ ਚੇਅਰਮੈਨ ਅਤੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਮੁਹਾਲੀ ਵਿਖੇ ਪੰਜਾਬ ਦੇ ਸੈਕੜੇਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਮਸ਼ਹੂਰ ਐਨ ਆਰ ਆਈ ਅਤੇ ਕਾਰੋਬਾਰੀ ਅਵਤਾਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਖਾਸ ਮੁਲਾਕਤ ਬਾਰੇ ਜ਼ਿਕਰ ਕਰਦਿਆ ਹਡਾਣਾ ਨੇ ਕਿਹਾ ਕਿ ਫੇਸ 9 ਇੰਡਸਟਰੀਅਲ ਏਰੀਆਂ ਸੈਕਟਰ 66 ਵਿੱਚ ਅਵਤਾਰ ਸਿੰਘ ਅਤੇ ਰਾਜਵਿੰਦਰ ਸਿੰਘ ਵੱਲੋਂ 2015 ਵਿੱਚ ਸ਼ੁਰੂ ਕੀਤੀ ਕੰਪਨੀ ਬੈਸਟ ਵੇਅ ਲੋਜੈਸਟਿਕ ਅਤੇ ਹੀਰਾ ਟਰਾਂਸਪੋਰਟ ਵਿੱਚ ਪੰਜਾਬ ਦੇ ਸੈਕੜੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਚੰਗੇ ਪੱਧਰ ਦਾ ਰੁਜ਼ਗਾਰ ਮਿਲਿਆ ਹੈ। ਇਨ੍ਹਾਂ ਐਨ ਆਰ ਆਈਜ਼ ਵੱਲੋਂ ਪੰਜਾਬ ਵਿੱਚ ਕਾਰੋਬਾਰ ਕਰਨ ਨਾਲ ਨੌਜਵਾਨਾਂ ਨੂੰ ਇਨ੍ਹਾਂ ਕੰਪਨੀਆਂ ਵਿੱਚ ਮੁਫਤ ਇਲਾਜ, ਕੰਮ ਦੇ ਨਾਲ ਨਾਲ ਪੜ੍ਹਾਈ ਕਰਨ ਦੇ ਸੁਨਹਿਰੇ ਮੌਕੇ, ਤੋਹਫੇ ਵਜੋਂ ਮਹਿੰਗੀਆਂ ਗੱਡੀਆਂ ਅਤੇ ਕੰਮ ਵਿੱਚ ਵੱਧ ਮਿਹਨਤ ਕਰਨ ਵਾਲੇ ਨੂੰ ਵੱਖਰੇ ਤੌਰ ਤੇ ਕੈਸ਼ ਇਨਾਮ ਦਿੱਤੇ ਜਾਂਦੇ ਹਨ।
ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਤੋਂ ਇਲਾਵਾ ਪ੍ਰਾਈਵੇਟ ਨੌਕਰੀਆਂ ਵਿੱਚ ਵੀ ਵਾਧੇ ਲਈ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਅਤੇ ਪੰਜਾਬ ਦੀ ਇੰਡਸਟਰੀ ਨੂੰ ਮੁੜ ਉੱਪਰ ਲਿਆਉਣ ਲਈ ਨਿੱਤ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਇੰਡਸਟਰੀ ਲਗਾਉਣ ਲਈ ਸ਼ੁਰੂ ਕੀਤੀ ‘ਸਿੰਗਲ ਵਿੰਡੋ’ ਸਰਵਿਸ ਦੀ ਸ਼ਲਾਘਾ ਕਰਦਿਆ ਕਿਹਾ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪ੍ਰਾਈਵੇਟ ਇੰਡਸਟਰੀ ਨੂੰ ਖਾਸ ਰਿਆਇਤਾ ਵੀ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਪਿਛਲੇ ਦੋ ਸਾਲਾਂ ਵਿੱਚ ਭਾਰਤ ਦੇ ਨਾਲ ਨਾਲ ਬਾਹਰਲੇ ਦੇਸ਼ਾਂ ਵਿੱਚੋਂ ਐਨ ਆਰ ਆਈ ਪੰਜਾਬ ਵਿੱਚ ਮੁੜ ਇੰਡਸਟਰੀ ਬਹਾਲ ਕਰਨਾਂ ਚਾਹੁੰਦੇ ਹਨ।
ਹਡਾਣਾ ਨੇ ਸਾਬਕਾ ਸਰਕਾਰਾਂ ਤੇ ਤੰਜ ਕਸਦਿਆ ਕਿ 75 ਸਾਲਾਂ ਤੋਂ ਕਾਬਜ ਸਰਕਾਰਾਂ ਪ੍ਰਾਈਵੇਟ ਜਾਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਪੰਜਾਬ ਵਿੱਚ ਬਿਜਨਸ ਕਰਨ ਦੀ ਸਾਲਾਹ ਨਾ ਦੇ ਕੇ ਮੋਟਾ ਕਮਿਸ਼ਨ ਜਾ ਅੱਧ ਹਿੱਸਿਆਂ ਦੀ ਡਿਮਾਂਡ ਕਰਦੀਆਂ ਸਨ। ਜਿਸ ਨਾਲ ਪੰਜਾਬ ਦੇ ਕਈ ਇਲਾਕਿਆ ਜਿਵੇਂ ਮੰਡੀ ਗੋਬਿੰਦਗੜ, ਮੁਹਾਲੀ, ਰੋਪੜ ਅਤੇ ਹੋਰ ਵੱਡੇ ਸ਼ਹਿਰ ਵਿੱਚ ਲੱਗੀਆਂ ਇੰਡਸਟਰੀਆਂ ਦੇ ਮਾਲਕ ਜਾਂ ਤਾਂ ਇੱਥੋਂ ਬਦਲ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਅਤੇ ਜਾਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵੱਲ ਰੁੱਖ ਕਰ ਗਏ। ਪਰ ਪਿਛਲੇ ਦੋ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਦੁਬਾਰਾ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਜਿਸ ਨਾਲ ਪੰਜਾਬ ਮੁੜ ਰੰਗਲਾ ਪੰਜਾਬ ਬਨਣ ਦੀ ਰਾਹ ਤੇ ਹੈ।
ਇਸ ਮੌਕੇ ਕੰਪਨੀ ਦੇ ਮਾਲਕ ਅਵਤਾਰ ਸਿੰਘ ਡਾਇਰੈਕਟਰ, ਰਾਧਾ ਕ੍ਰਿਸ਼ਨ ਦਿਕਸ਼ਤ ਡਾਇਰੈਕਟਰ, ਗੈਰਤ ਸੰਧੂ ਲੀਗਲ ਐਡਵਾਇਜ਼ਰ, ਮਨਜਿੰਦਰ ਸਿੰਘ, ਅਜਾਇਬ ਸਿੰਘ ਤੋਂ ਇਲਾਵਾ ਪਟਿਆਲਾ ਦੇ ਹਰਪਾਲ ਸਿੰਘ, ਡਾ ਹਰਨੇਕ ਸਿੰਘ ਜਿਲ੍ਹਾਂ ਪ੍ਰਧਾਨ ਬੁੱਧੀਜੀਵੀ ਵਿੰਗ, ਜਿਲ੍ਹਾ ਮੀਡੀਆਂ ਇੰੰਚਾਰਜ ਅਰਵਿੰਦਰ ਸਿੰਘ, ਹਰਪਿੰਦਰ ਚੀਮਾ, ਲਾਲੀ ਰਹਿਲ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਫੋਟੋ – ਕੰਪਨੀ ਵਿਚਲੀ ਫੇਰੀ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ, ਅਵਤਾਰ ਸਿੰਘ ਅਤੇ ਹੋਰ

Related Post

Leave a Reply

Your email address will not be published. Required fields are marked *