28 ਜੁਲਾਈ ਨੂੰ ਦੁਨੀਆ ਦੇ ਮਹਾਨ ਗਾਇਕ ਮੁਕੇਸ਼ ਅਤੇ ਮੁਹੰਮਦ ਰਫੀ ਦੀ ਯਾਦ ਵਿੱਚ ਕਰਵਾਇਆ ਜਾਵੇਗਾ ਸੰਗੀਤਕ ਪ੍ਰੋਗਰਾਮ

ਸਾਜ਼ ਔਰ ਆਵਾਜ਼ ਕਲੱਬ (ਰਜਿ.) ਪਟਿਆਲਾ ਫਿਰ ਬਿਖੇਰੇਗਾ ਆਵਾਜ਼ ਦਾ ਜਾਦੂ

28 ਜੁਲਾਈ ਨੂੰ ਦੁਨੀਆ ਦੇ ਮਹਾਨ ਗਾਇਕ ਮੁਕੇਸ਼ ਅਤੇ ਮੁਹੰਮਦ ਰਫੀ ਦੀ ਯਾਦ ਵਿੱਚ ਕਰਵਾਇਆ ਜਾਵੇਗਾ ਸੰਗੀਤਕ ਪ੍ਰੋਗਰਾਮ

ਪਟਿਆਲਾ, 19 ਜੁਲਾਈ – – ਪਟਿਆਲਾ ਦੇ ਮਸ਼ਹੂਰ ਸਾਜ਼ ਔਰ ਆਵਾਜ਼ ਕਲੱਬ (ਰਜਿ.) ਪਟਿਆਲਾ ਵੱਲੋਂ ਇੱਕ ਵਾਰ ਫਿਰ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 28 ਜੁਲਾਈ (ਐਤਵਾਰ) ਨੂੰ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿੱਚ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਦੋ ਮਹਾਨ ਗਾਇਕ ਸਵਰਗਵਾਸੀ ਮੁਹੰਮਦ ਰਫ਼ੀ ਸਾਹਿਬ ਅਤੇ ਸਵਰਗਵਾਸੀ ਮੁਕੇਸ਼ ਸਾਹਿਬ ਨੂੰ ਉਨ੍ਹਾਂ ਵੱਲੋਂ ਗਾਏ ਗੀਤਾਂ ਰਾਹੀਂ ਯਾਦ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਮੀਤ ਪ੍ਰਧਾਨ ਸ: ਸੇਖੋਂ ਅਤੇ ਜਨਰਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ 24 ਜੁਲਾਈ ਨੂੰ ਮਰਹੂਮ ਗਾਇਕ ਮੁਕੇਸ਼ ਸਾਹਿਬ ਦਾ ਜਨਮ ਦਿਨ ਹੈ ਅਤੇ 31 ਜੁਲਾਈ ਨੂੰ ਮਰਹੂਮ ਮੁਹੰਮਦ ਰਫ਼ੀ ਸਾਹਿਬ ਦੀ ਬਰਸੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਵਧੀਆ ਗਾਇਕਾਂ ਨੂੰ ਸੁਣਨ ਦਾ ਮੌਕਾ ਮਿਲੇਗਾ। ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਕਲਾਕਾਰਾਂ ਦੇ ਨਾਂ ਫਾਈਨਲ ਹੋ ਚੁੱਕੇ ਹਨ। ਸਾਜ਼ ਅਤੇ ਆਵਾਜ਼ ਗਰੁੱਪ ਦੀ ਟੀਮ ਆਪਣੇ ਪਰਿਵਾਰ ਸਮੇਤ ਤੁਹਾਨੂੰ ਇਸ ਪ੍ਰੋਗਰਾਮ ਲਈ ਸੱਦਾ ਦਿੰਦੀ ਹੈ।

Related Post

Leave a Reply

Your email address will not be published. Required fields are marked *