26 ਮਈ ਦੁਪਹਿਰ ਸਾਢੇ 12 ਵਜੇ ਪ੍ਰਿਅੰਕਾ ਗਾਂਧੀ ਪਟਿਆਲਾ ਆਉਣਗੇ।

 

26 ਮਈ ਦੁਪਹਿਰ ਸਾਢੇ 12 ਵਜੇ ਪ੍ਰਿਅੰਕਾ ਗਾਂਧੀ ਪਟਿਆਲਾ ਆਉਣਗੇ।

ਪਟਿਆਲਾ ਦੇ ਪਿੰਡਾਂ ‘ਚ ਡਾ: ਧਰਮਵੀਰ ਗਾਂਧੀ ਨੂੰ ਭਰਵਾਂ ਹੁੰਗਾਰਾ

ਚੋਣ ਬੈਠਕਾਂ ‘ਚ ਜੁਟਦੇ ਵੱਡੇ ਇਕੱਠ ਡਾ: ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲੱਗੇ।

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਪਟਿਆਲਾ ਦਿਹਾਤੀ ਵਿਖੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਅਤੇ ਹਲਕਾ ਇੰਚਾਰਜ ਮੋਹਿਤ ਮਹਿੰਦਰਾ ਨਾਲ਼ ਮਿਲ਼ ਕੇ ਡੇਢ ਦਰਜਨ ਤੋਂ ਵੱਧ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 26 ਮਈ ਨੂੰ ਰਾਜਪੁਰਾ ਰੋਡ,ਪਟਿਆਲਾ ਵਿਖੇ ਸਥਿਤ ‘ਪਟਿਆਲਾ ਫੋਰਟ’ ਨਾਮਕ ਪੈਲੇਸ ‘ਚ ਕਾਂਗਰਸ ਦੀ ਸੀਨੀਅਰ ਆਗੂ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਜੀ ਔਰਤਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਨੂੰ ‘ਨਾਰੀ ਨਿਆਂ ਸੰਮੇਲਨ’ ਨਾਮ ਦਿੱਤਾ ਗਿਆ ਹੈ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਜਾਰੀ ਨਿਆਂ ਪੱਤਰ ਵਿੱਚ ਔਰਤਾਂ ਲਈ ਹਰ ਨੌਕਰੀ ਵਿੱਚ 50% ਹਿੱਸੇਦਾਰੀ ਅਤੇ ਲੋੜਵੰਦ ਔਰਤਾਂ ਲਈ ਇੱਕ ਲੱਖ ਰੁਪਏ ਸਲਾਨਾ ਸਹਾਇਤਾ ਰਾਸ਼ੀ ਜਿਹੀਆਂ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਹਨ।

ਇਸਤੋਂ ਇਲਾਵਾ ਡਾਕਟਰ ਗਾਂਧੀ ਨੇ ਕਿਹਾ ਕਿ ਲੋਕ ਸਭਾ ਸੀਟ ਪਟਿਆਲਾ ਦੇ ਹਰ ਵਿਧਾਨ ਸਭਾ ਹਲਕੇ ਅੰਦਰ ਹੋ ਰਹੇ ਭਰਵੇਂ ਇਕੱਠ ਅਤੇ ਹਰ ਵਰਗ ਵੱਲੋਂ ਮਿਲ ਰਹੇ ਭਰਪੂਰ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਹਲਕੇ ਦੇ ਲੋਕ ਕਾਂਗਰਸ ਪਾਰਟੀ ਨੂੰ ਵੱਡਾ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ।

ਹਲਕਾ ਇੰਚਾਰਜ ਮੋਹਿਤ ਮਹਿੰਦਰਾ ਨੇ ਕਿਹਾ ਕਿ ਹਲਕੇ ਵਿੱਚ ਦਿਨੋਂ ਦਿਨ ਡਾਕਟਰ ਗਾਂਧੀ ਦੇ ਹੱਕ ਵਿੱਚ ਲੋਕ ਲਹਿਰ ਬਣ ਰਹੀ ਹੈ ਅਤੇ ਯਕੀਨਨ ਹੀ ਪਟਿਆਲਾ ਸੀਟ ਵੱਡੇ ਮਰਜ਼ਨ ਨਾਲ਼ ਕਾਂਗਰਸ ਦੀ ਝੋਲੀ ਵਿੱਚ ਪਵੇਗੀ।

Related Post