24 ਲੱਖ ਰੂਪੈ ਮਲੀਤੀ ਦੇ ਮੋਬਾਇਲ ਟਾਵਰਾਂ ਦੀਆਂ 23 BTS ਪਲੇਟਾਂ ਬਰਾਮਦ

 

ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਚੋਰ ਗਿਰੋਹ ਕਾਬੂ

24 ਲੱਖ ਰੂਪੈ ਮਲੀਤੀ ਦੇ ਮੋਬਾਇਲ ਟਾਵਰਾਂ ਦੀਆਂ 23 BTS ਪਲੇਟਾਂ ਬਰਾਮਦ

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਏਰੀਆਂ ਵਿੱਚ ਮੋਬਾਇਲ ਫੋਨ ਦੇ ਟਾਵਰਾਂ ਤੇ ਉਪਕਰਨਾਂ ਦੀਆਂ ਚੋਰੀਆਂ ਹੋ ਰਹੀਆਂ ਸਨ, ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ PPS, SP/INV, ਸ੍ਰੀ ਅਵਤਾਰ ਸਿੰਘ PPS, DSP (D) ਪਟਿਆਲਾ ਦੀ ਅਗਵਾਈ ਵਿੱਚ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਥਾਣਾ ਪਸਿਆਣਾ ਦੇ ਏਰੀਆਂ ਵਿੱਚੋ ਮੋਬਾਇਲ ਟਾਵਰਾਂ ਤੇ BTS (Base Transceiver Station) ਉਪਕਰਨਾਂ ਦੀਆਂ ਚੋਰੀਆਂ ਨੂੰ ਟਰੇਸ ਕਰਦੇ ਹੋਏ ਮਿਤੀ 16.05.2024 ਨੂੰ ਮੈਣ ਤੇ ਸਵਾਜਪੁਰ ਰੋਡ ਪਰ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਅਧਾਰ ਪਰ ਦੋਸੀ ਅਮਿਤ ਪੁੱਤਰ ਰਮੇਸ ਵਾਸੀ ਪਿੰਡ ਉਚਾਣਾ ਥਾਣਾ ਉਚਾਣਾ ਜਿਲ੍ਹਾ ਜੀਂਦ (ਹਰਿਆਣਾ) ਅਤੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਰਾਮ ਧਨੀ ਵਾਸੀ ਪਿੰਡ ਸਾਹਿਵਾ ਗੰਜ ਥਾਦਾ ਬੰਦੂਆ ਕਲਾਂ ਜਿਲ੍ਹਾ ਸੁਲਤਾਨਪੁਰ (ਯ.ਪੀ.) ਹਾਲ ਕਿਰਾਏਦਾਰ ਪਾਲ ਸਿੰਘ ਵਾਸੀ ਸੈਕਟਰ-78 ਨੇੜੇ ਰਤਨ ਕਾਲਜ ਸੋਹਾਣਾ ਥਾਣਾ ਸੋਹਾਣਾ ਜਿਲ੍ਹਾ ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾ ਪਾਸੋਂ 23 BTS ਕਾਰਡ ਪਲੇਟਾਂ ਬਰਾਮਦ ਹੋਈਆਂ ਹਨ ਜਿੰਨ੍ਹਾ ਦੀ ਕੁਲ ਕੀਮਤ ਕਰੀਬ 24 ਲੱਖ ਰੂਪੈ ਬਣਦੀ ਹੈ।

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਪਟਿਆਲਾ ਦੇ ਏਰੀਆ ਵਿੱਚ ਮੋਬਾਇਲ ਟਾਵਰਾਂ ਦੇ ਉਪਕਰਨਾ ਚੋਰੀ ਦੀਆਂ ਵਾਰਦਾਤਾਂ ਹੋਈਆਂ ਜਿੰਨ੍ਹਾ ਵਿੱਚ ਮਿਤੀ 03.05.2024 ਨੂੰ ਇੰਡਸ ਕੰਪਨੀ ਦੇ ਮੋਬਾਇਲ ਟਾਵਰ ਪਿੰਡ ਸੇਰਮਾਜਰਾਂ ਅਤੇ ਪਿੰਡ ਮਾਲੋਮਾਜਰਾ ਥਾਣਾ ਪਸਿਆਣਾ ਦੇ ਏਰੀਆਂ ਵਿੱਚੋਂ ਏਅਰਟੈਲ ਕੰਪਨੀ ਦੇ BTS ਕਾਰਡ ਟਾਵਰਾਂ ਤੇ ਚੋਰੀ ਹੋਣੇ ਪਾਏ ਗਏ ਸੀ ਮੋਬਾਇਲ ਟਾਵਰ ਵਿੱਚ BTS (Base Transceiver Station) ਮੁੱਖ ਉਪਕਰਨ ਹੁੰਦਾ ਹੈ ਜਿਸ ਦੇ ਚੋਰੀ ਹੋਣ ਪਰ ਮੋਬਾਇਲ ਟਾਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 69 ਮਿਤੀ 15.05.2024 ਅ/ਧ 379,411,473 ਹਿੰ:ਦਿੰ:ਥਾਣਾ ਪਸਿਆਣਾ ਦਰਜ ਕੀਤਾ ਗਿਆ ਸੀ। ਗ੍ਰਿਫਤਾਰੀ ਤੇ ਬਰਾਮਦਗੀ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਐਸ.ਆਈ.ਜਸਪਾਲ ਸਿੰਘ ਸੀ.ਆਈ.ਏ.ਪਟਿਆਲਾ ਦੀ ਟੀਮ ਥਾਣਾ ਪਸਿਆਣਾ ਦੇ ਏਰੀਆਂ ਵਿੱਚ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ ਪਰ ਮਿਤੀ 16.05.2024 ਨੂੰ ਮੈਣ ਤੋ ਸਵਾਜਪੁਰ ਰੋਡ ਤੇ ਅਮਿਤ ਪੁੱਤਰ ਰਮੇਸ ਵਾਸੀ ਪਿੰਡ ਉਚਾਣਾ ਥਾਣਾ ਉਚਾਣਾ ਜਿਲ੍ਹਾ ਜੀਂਦ (ਹਰਿਆਣਾ) ਅਤੇ ਇਸ ਦਾ ਇਕ ਹੋਰ ਸਾਥੀ ਜੋ ਕਿ ਮਾਈਨਰ ਹੈ ਨੂੰ ਮੋਟਰਸਾਇਕਲ ਸਪਲੈਡਰ ਡੀਲੈਕਸ ਜਿਸ ਪਰ ਜਾਅਲੀ ਨੰਬਰ ਲੱਗਾ ਸੀ, ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਉਕਤ ਦੋਸੀਆਨ ਮੋਬਾਇਲ ਟਾਵਰਾ ਤੇ ਉਪਕਰਨ ਚੋਰੀ ਕਰਕੇ ਅੱਗੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਰਾਮ ਧਨੀ ਵਾਸੀ ਪਿੰਡ ਸਾਹਿਵਾ ਗੰਜ ਥਾਣਾ ਬੰਦੂਆ ਕਲਾਂ ਜਿਲ੍ਹਾ ਸੁਲਤਾਨਪੁਰ (ਯ.ਪੀ.) ਹਾਲ ਕਿਰਾਏਦਾਰ ਪਾਲ ਸਿੰਘ ਵਾਸੀ ਸੈਕਟਰ-78 ਨੇੜੇ ਰਤਨ ਕਾਲਜ ਸੋਹਾਣਾ ਥਾਣਾ ਸੋਹਾਣਾ ਜਿਲ੍ਹਾ ਮੋਹਾਲੀ ਜੋ ਕਬਾੜੀ ਦਾ ਕੰਮ ਕਰਦਾ ਹੈ ਨੂੰ ਵੇਚਦੇ ਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੌਰਾਨ ਇੰਨ੍ਹਾ ਪਾਸੋਂ ਚੋਰੀ ਕੀਤੇ 23 BTS ਕਾਰਡ ਪਲੇਟਾ ਬਰਾਮਦ ਹੋਈਆਂ ਹਨ ਜਿੰਨ੍ਹਾ ਦੀ ਕੁਲ ਕੀਮਤ ਕਰੀਬ 24 ਲੱਖ ਰੂਪੈ ਬਣਦੀ ਹੈ। ਅਪਰਾਧਿਕ ਪਿਛੋਕੜ: ਜਿੰਨ੍ਹਾ ਨੇ ਦੱਸਿਆ ਕਿ ਦੋਸ਼ੀ ਅਮਿਤ ਅਤੇ ਰਾਜ ਕੁਮਾਰ ਉਰਫ ਰਾਜੂ ਉਕਤ ਦਾ ਕਰੀਮੀਨਲ ਪਿਛੋਕੜ ਹੈ ਦੋਸੀ ਅਮਿਤ ਸਾਲ 2021-22 ਵਿੱਚ ZTE ਕੰਪਨੀ ਵਿੱਚ (ਟੈਕਨੀਸ਼ਨ/ਹੈਲਪਰ) ਦਾ ਕੰਮ ਮੋਹਾਲੀ ਵਿਖੇ ਕਰਦਾ ਸੀ,ਜਿਸ ਨੇ ਆਪਣੇ ਸਾਥੀ ਨਾਲ ਮਿਲਕੇ ਕੁਰਕਸੇਤਰ (ਹਰਿਆਣਾ) ਵਿੱਚ ਮੋਬਾਇਲ ਟਾਵਰਾਂ ਤੋਂ ਉਪਕਰਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਇਹ ਗ੍ਰਿਫਤਾਰ ਹੋਕੇ ਜੇਲ ਜਾ ਚੁੱਕਾ ਹੈ ਅਤੇ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਉਕਤ ਜੋ ਕਿ ਕਬਾੜੀ ਦਾ ਕੰਮ ਕਰਦਾ ਹੈ ਜੋ ਮੋਬਾਇਲ ਟਾਵਰਾਂ ਤੋ ਚੋਰੀ ਹੋਏ ਉਪਕਰਨ ਖਰੀਦ ਕਰਦਾ ਹੈ ਜਿਸ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਦਰਜ ਹੈ। ਦੋਸੀ ਅਮਿਤ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਲ੍ਹਾ ਕੈਥਲ ਹਰਿਆਣਾ ਤੋਂ ਉਕਤ ਬਰਾਮਦ ਮੋਬਾਇਲ ਸਾਇਕਲ ਚੋਰੀ ਕੀਤਾ ਫਿਰ ਉਸ ਪਰ ਜਾਅਲੀ ਨੰਬਰ ਲਗਾਕੇ ਮੋਬਾਇਲ ਟਾਵਰਾਂ ਦੀ ਰੈਕੀ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੋਸੀ ਅਮਿਤ ਅਤੇ ਰਾਜ ਕੁਮਾਰ ਉਰਫ ਰਾਜੂ ਉਕਤ ਨੇ ਮਾਨਯੋਗ ਅਦਾਲਤ ਦੇ ਪੇਸ ਕਰਕੇ ਮਿਤੀ 21.05.2024 ਤੱਕ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Post

Leave a Reply

Your email address will not be published. Required fields are marked *