ਸੰਜੇ ਸਿੰਘ ਪਹੁੰਚੇ ਦਿੱਲੀ ਰਾਜਘਾਟ, ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ 6 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਹਨ। ਅੱਜ ਉਹ ਪਾਰਟੀ ਆਗੂਆ ਸਮੇਤ ਰਾਜਘਾਟ ਪਹੁੰਚੇ ‘ਤੇ ਉਹਨਾਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆ ਕੇਂਦਰ ਸਰਕਾਰ ਤੇ ਤਿਖੇ ਨਿਸ਼ਾਨੇ ਸਾਧੇ। ਇਸ ਦੌਰਾਨ ਸੰਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵਿਧਾਇਕਾਂ ਅਤੇ ਆਗੂਆਂ ਨਾਲ ਰਾਜਘਾਟ ‘ਤੇ ਬਾਪੂ ਦੀ ਸਮਾਧੀ ‘ਤੇ ਮੱਥਾ ਟੇਕਣ, ਅਰਦਾਸ ਕਰਨ ਅਤੇ ਅਸ਼ੀਰਵਾਦ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਪੂ ਦੀ ਸਮਾਧ ‘ਤੇ ਅਰਦਾਸ ਕੀਤੀ ਕਿ ਹੇ ਰਾਸ਼ਟਰ ਪਿਤਾ ਤੁਸੀਂ ਜਿੱਥੇ ਵੀ ਹੋ, ਇਸ ਸਰਕਾਰ ਨੂੰ ਦੇਸ਼ ਦੀ ਆਜ਼ਾਦੀ, ਲੋਕਤੰਤਰ ਅਤੇ ਸੰਵਿਧਾਨ ਨਾਲ ਖਿਲਵਾੜ ਕਰਨਾ ਬੰਦ ਕਰਨ ਦੀ ਬੁੱਧੀ ਬਖਸ਼ੋ।

Related Post