ਸੰਜੇ ਦੱਤ ਨੇ ਲੋਕ ਸਭਾ ਚੋਣਾ ਲੜਣ ਦੀ ਖ਼ਬਰਾਂ ਦਾ ਕੀਤਾ ਖੰਡਣ

ਚੰਡੀਗੜ੍ਹ: ਅੱਜ ਸਵੇਰ ਤੱਕ ਸਿਆਸੀ ਗਲੀਆਰਿਆ ਵਿਚ ਇਹ ਗੁੰਜ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਪਰ ਹੁਣ ਸੰਜੇ ਦੱਤ ਨੇ ਖੁਦ ਟਵੀਟ ਕਰਕੇ ਲੋਕ ਸਭਾ ਚੋਣ ਲੜਣ ਦੀ ਖ਼ਬਰਾਂ ਦਾ ਖੰਡਣ ਕੀਤਾ ਹੈ। ਉਨ੍ਹਾਂ ਟਵੀਟ ਕਰ ਲਿਖਿਆ ਕੀ “ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸਾਰੀਆਂ ਅਫਵਾਹਾਂ ਨੂੰ ਅਰਾਮ ਦੇਣਾ ਚਾਹਾਂਗਾ। ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਵਿੱਚ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ‘ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ।” ਤੁਹਾਨੂੰ ਦੱਸ ਦਈਏ ਕੀ ਅਫਵਾਹਾਂ ਦੇ ਬਾਜ਼ਾਰ ‘ਚ ਇਹ ਚਰਚਾ ਸੀ ਕਿ ਕਾਂਗਰਸ ਸੰਜੇ ਦੱਤ ਨੂੰ ਕਰਨਾਲ ਵਿੱਚ ਮਨੋਹਰ ਲਾਲ ਖੱਟਰ ਖ਼ਿਲਾਫ਼ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ।

Related Post