ਵਿਸ਼ੇਸ਼ ਗਹਿਰੀ ਸੁਧਾਈ (SIR) 2026, ਪੰਜਾਬ ਰਾਜ ਭਰ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ

ਸਾਰੇ ਮੀਡੀਆ ਪਲੇਟਫਾਰਮਾਂ ਨੂੰ ਬੇ-ਬੁਨਿਆਦ ਖ਼ਬਰਾਂ ਨੂੰ ਪ੍ਰਕਾਸ਼ਿਤ/ਪ੍ਰਸਾਰਣ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ

ਹਾਲ ਹੀ ਵਿੱਚ, ਕੁਝ ਮੀਡੀਆ ਪਲੇਟਫਾਰਮਾਂ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਟਿਆਲਾ ਤੋਂ ਮਾਨਯੋਗ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਈ ਡਰਾਫਟ ਵੋਟਰ ਸੂਚੀ ਵਿੱਚੋਂ ਗਾਇਬ ਹਨ।

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਬਿਆਨ ਗਲਤ, ਬੇ-ਬੁਨਿਆਦ ਅਤੇ ਤੱਥਾਂ ਤੋਂ ਰਹਿਤ ਹੈ।

ਡਾ. ਧਰਮਵੀਰ ਗਾਂਧੀ, ਮਾਨਯੋਗ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦਾ ਨਾਮ 13-08-2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਨ।

ਉਹ ਵਿਧਾਨ ਸਭਾ ਹਲਕਾ ਨੰ: 115 – ਪਟਿਆਲਾ, ਭਾਗ ਨੰ: 98, ਲੜੀ ਨੰ: 44 ਤੋਂ 48 ਵਿੱਚ ਵੋਟਰ ਵਜੋਂ ਦਰਜ ਹਨ।

ਪਰਿਵਾਰ ਦੇ ਵੇਰਵੇ ਇਸ ਪ੍ਰਕਾਰ ਹਨ:

ਲੜੀ ਨੰ: 44 – ਸ੍ਰੀਮਤੀ ਜਗਦੰਬਾ ਕੌਸ਼ਲ, (ਧਰਮ ਪਤਨੀ ਡਾ. ਧਰਮਵੀਰ ਗਾਂਧੀ )

ਲੜੀ ਨੰ: 45 – ਕੁਮਾਰੀ ਰੋਹਾਨੀ ਪ੍ਰਾਸ਼ਰ, (ਧੀ)

ਲੜੀ ਨੰ: 46 – ਸ੍ਰੀਮਤੀ ਚਾਹਤ ਸਾਹੂਜਾ (ਨੂੰਹ)

ਲੜੀ ਨੰ: 47 – ਸ੍ਰੀ ਨਬੇਂਦੂ, (ਪੁੱਤਰ)

ਲੜੀ ਨੰ: 48 – ਡਾ. ਧਰਮਵੀਰ ਗਾਂਧੀ ਮਾਨਯੋਗ ਐਮ.ਪੀ., ਪਟਿਆਲਾ

ਸਾਰੇ ਸਤਿਕਾਰਯੋਗ ਮੀਡੀਆ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ SIR 2026 ਸਬੰਧੀ ਬੇ-ਬੁਨਿਆਦ ਅਤੇ ਗਲਤ ਜਾਣਕਾਰੀ ਪ੍ਰਕਾਸ਼ਿਤ/ਪ੍ਰਸਾਰਣ ਕਰਨ ਤੋਂ ਗੁਰੇਜ਼ ਕਰਨ।

Related Post