ਵਿਦਿਆਰਥੀ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ: ਡਾ. ਚੀਮਾ, ਰਣਬੀਰ ਢਿੱਲੋਂ

ਐਸ ਓ ਆਈ ਨੂੰ ਵੱਡਾ ਹੁਲਾਰਾ, ਸੋਪੂ ਪ੍ਰਧਾਨ, ਐਨ ਐਸ ਯੂ ਆਈ ਦੇ ਜਨਰਲ ਸਕੱਤਰ ਤੇ ਆਪ ਵਿਦਿਆਰਥੀ ਵਿੰਗ ਦੇ ਅਨੇਕਾਂ ਆਗੂ ਜਥੇਬੰਦੀ ’ਚ ਹੋਏ ਸ਼ਾਮਲ

ਵਿਦਿਆਰਥੀ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ: ਡਾ. ਚੀਮਾ, ਰਣਬੀਰ ਢਿੱਲੋਂ

ਵਿਦਿਆਰਥੀ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ: ਡਾ. ਚੀਮਾ, ਰਣਬੀਰ ਢਿੱਲੋਂ
ਵਿਦਿਆਰਥੀ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ: ਡਾ. ਚੀਮਾ, ਰਣਬੀਰ ਢਿੱਲੋਂ

ਚੰਡੀਗੜ੍ਹ, 19 ਅਗਸਤ : ਅਨੁਰਾਗ ਸ਼ਰਮਾ

ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਐਸ ਓ ਪੀ ਯੂ (ਸੋਪੂ) ਦੇ ਪ੍ਰਧਾਨ, ਐਨ ਐਸ ਯੂ ਆਈ ਦੇ ਸਾਬਕਾ ਜਨਰਲ ਸਕੱਤਰ ਤੇ ਆਪ ਵਿਦਿਆਰਥੀ ਵਿੰਗ ਦੇ ਲੜਕੀਆਂ ਦੇ ਵਿੰਗ ਦੇ ਇੰਚਾਰਜ ਸਮੇਤ ਅਨੇਕਾਂ ਵਿਦਿਆਰਥੀ ਆਗੂ ਅੱਜ ਐਸ ਓ ਆਈ ਵਿਚ ਸ਼ਾਮਲ ਹੋ ਗਏ।

ਇਹਨਾਂ ਆਗੂਆਂ ਨੂੰ ਐਸ ਓ ਆਈ ਵਿਚ ਸ਼ਾਮਲ ਹੋਣ ’ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਜੀ ਆਇਆਂ ਕਿਹਾ। ਇਸ ਮੌਕੇ ਐਸ ਓ ਆਈ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਵਿਦਿਆਰਥੀ ਆਗੂਆਂ ਦਾ ਅਕਾਲੀ ਦਲ ਵਿਦਿਆਰਥੀ ਵਿੰਗ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਵਿਦਿਆਰਥੀ ਲਹਿਰ ਵਿਚ ਪੂਰਨ ਸਮਰਥਨ ਦਿੱਤਾ ਜਾਵੇਗਾ।

ਇਸ ਮੌਕੇ ਰਣਬੀਰ ਸਿੰਘ ਢਿੱਲੋਂ ਨੇ ਐਸ ਓ ਆਈ ਵਿਚ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੀ ਸ਼ਮੂਲੀਅਤ ਨਾਲ ਐਸ ਓ ਆਈ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਲਈ ਡੱਟ ਕੇ ਖੜ੍ਹਾ ਹੋਇਆ ਹੈ ਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਤੇ ਵਿਦਿਆਰਥੀ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਇਸ ਮੌਕੇ ਪੰਜਾਬ ਯੂਨੀਵਰਸਿਟੀ ਐਸ ਓ ਪੀ ਯੂ (ਸੋਪੂ੍) ਦੇ ਪ੍ਰਧਾਨ ਕੁਦਰਤਵੀਰ ਸਿੰਘ ਸੇਖੋਂ, ਐਨ ਐਸ ਯੂ ਟਾਈ ਦੇ ਸਾਬਕਾ ਸਟੇਟ ਜਨਰਲ ਸੈਕਰੇਟਰੀ ਸ਼ਗਨਪ੍ਰੀਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਏ ਐਸ ਏ ਪੀ ਦੇ ਗਰਲਜ਼ ਵਿੰਗ ਇੰਚਾਰਜ ਸਾਹਰ ਸਿੱਧੂ ਨੇ ਆਪਣੇ ਸਾਥੀਆਂ ਸਮੇਤ ਐਸ ਓ ਆਈ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਸ਼ਗਨਪ੍ਰੀਤ ਸਿੰਘ ਨੂੰ ਸੋਈ ਦੇ ਨੈਸ਼ਨਲ ਸੈਕਰੇਟਰੀ,ਕੁਦਰਤਵੀਰ ਸਿੰਘ ਸੇਖੋਂ ਨੂੰ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਦੀ ਜਿੰਮੇਵਾਰੀ ਵੀ ਦਿੱਤੀ ਗਈ ਤੇ ਜੀ ਆਈਆਂ ਨੂੰ ਕਿਹਾ ਗਿਆ।

ਇਸ ਮੌਕੇ ਯਾਦਵਿੰਦਰ ਸਿੰਘ ਯਾਦੂ, ਪਰਮਜੀਤ ਸਿੰਘ ਢਿੱਲੋਂ, ਸੋਈ ਦੇ ਸੀਨੀਅਰ ਆਗੂ ਹਰਮਨਦੀਪ ਰੰਧਾਵਾ,ਹਰਕਮਲ ਸਿੰਘ ਭੁਰੇਗਿੱਲ,ਅਮੀਰ ਸਿੰਘ ਪੰਨੂ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਿਰ ਰਹੇ।

Related Post