ਲੋਕ ਸਭਾ ਹਲਕਾ ਪਟਿਆਲਾ ‘ਚ ਬਣਾਏ 43 ਮਾਡਲ ਪੋਲਿੰਗ ਸਟੇਸ਼ਨ : ਰਿਟਰਨਿੰਗ ਅਫ਼ਸਰ

ਲੋਕ ਸਭਾ ਹਲਕਾ ਪਟਿਆਲਾ ‘ਚ ਬਣਾਏ 43 ਮਾਡਲ ਪੋਲਿੰਗ ਸਟੇਸ਼ਨ : ਰਿਟਰਨਿੰਗ ਅਫ਼ਸਰ

-ਵੋਟਰਾਂ ਦਾ ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਕੀਤਾ ਜਾਵੇਗਾ ਸੁਆਗਤ, ਕਰੈੱਚ ਦੀ ਮਿਲੇਗੀ ਸਹੂਲਤ, ਏ.ਸੀ. ਸਮੇਤ ਥੀਮ ਅਧਾਰਤ ਹੋਵੇਗਾ ਮਾਡਲ ਪੋਲਿੰਗ ਸਟੇਸ਼ਨ


ਪਟਿਆਲਾ, 31 ਮਈ:
ਲੋਕ ਸਭਾ ਚੋਣਾਂ ਲਈ ਪਟਿਆਲਾ ਜ਼ਿਲ੍ਹੇ ਵਿੱਚ ਬਣਾਏ ਗਏ 1786 ਪੋਲਿੰਗ ਸਟੇਸ਼ਨਾਂ ਵਿਚੋਂ 43 ਮਾਡਲ (ਆਦਰਸ਼) ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ ਵੋਟਰਾਂ ਦਾ ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਸੁਆਗਤ ਕੀਤਾ ਜਾਵੇਗਾ ਅਤੇ ਛੋਟੇ ਬੱਚਿਆਂ ਲਈ ਕਰੈੱਚ ਦੀ ਸਹੂਲਤ ਦੇ ਨਾਲ ਨਾਲ ਪੋਲਿੰਗ ਸਟੇਸ਼ਨ ਅੰਦਰ ਏ.ਸੀ. ਸਮੇਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਥੀਮ ਅਧਾਰਤ ਮਾਡਲ (ਸਭਿਆਚਾਰ ਨੂੰ ਦਰਸਾਉਂਦੇ) ਪੋਲਿੰਗ ਸਟੇਸ਼ਨਾਂ ‘ਤੇ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ। ਇਹ ਪ੍ਰਗਟਾਵਾ ਰਿਟਰਨਿੰਗ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਇਥੇ ਕੀਤਾ।
ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਹਲਕਾ ਪਟਿਆਲਾ ਵਿੱਚ ਸਥਾਪਤ 43 ਮਾਡਲ ਪੋਲਿੰਗ ਸਟੇਸ਼ਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 109-ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਨਾਭਾ (ਸਾਊਥ ਸਾਈਡ), ਅਰਿਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨਾਭਾ (ਵੈਸਟ ਸਾਈਡ), ਸਰਕਾਰੀ ਸੀ.ਸੈ. ਸਕੂਲ (ਲੜਕੀਆਂ) ਬੈਂਕ ਸਟਰੀਟ ਅਲੌਰਾ ਗੇਟ, ਨਾਭਾ (ਈਸਟ ਸਾਈਡ), ਸਰਕਾਰੀ ਸੀ.ਸੈ. ਸਕੂਲ ਲੜਕੇ, ਨਾਭਾ (ਨੌਰਥ ਸਾਈਡ) ਵਿਖੇ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। 110-ਪਟਿਆਲਾ ਦਿਹਾਤੀ ਵਿਖੇ ਸਰਕਾਰੀ ਹਾਈ ਸਕੂਲ ਮਡੌਰ, ਸਰਕਾਰੀ ਸੀ.ਸੈ. ਸਕੂਲ ਸਿਊਣਾ, ਥਾਪਰ ਬਹੁਤਕਨੀਕੀ ਕਾਲਜ, ਪਟਿਆਲਾ, ਮਾਈਲਸਟੋਨ ਪਬਲਿਕ ਸਕੂਲ, ਹਰਿੰਦਰ ਨਗਰ ਅਤੇ ਰਿਆਨ ਇੰਟਰਨੈਸ਼ਨਲ ਪਬਲਿਕ ਸਕੂਲ, ਅਰਬਨ ਅਸਟੇਟ ਫੇਜ-2 ਪਟਿਆਲਾ ਵਿਖੇ ਮਾਡਲ ਪੋਲਿੰਗ ਸਟੇਸ਼ਨ ਹੋਣਗੇ। 111-ਰਾਜਪੁਰਾ ਵਿਖੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਰਾਜਪੁਰਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸਰਕਾਰੀ ਲੜਕੀਆਂ ਸੀ.ਸੈ. ਸਕੂਲ ਕਸਤੁਰਬਾ ਸੇਵਾ ਮੰਦਰ ਰੋਡ, ਰਾਜਪੁਰਾ ਟਾਊਨ, ਰੋਟਰੀ ਭਵਨ, ਰਾਜਪੁਰਾ ਟਾਊਨ, ਸਰਕਾਰੀ ਸੀ.ਸੈ. ਸਕੂਲ ਰਾਮਗੜ੍ਹ ਉਰਫ਼ ਬੂਟਾ ਸਿੰਘ ਵਾਲਾ ਅਤੇ ਸਰਕਾਰੀ ਸੀ.ਸੈ. ਸਕੂਲ (ਲੜਕੇ) ਬਨੂੜ ਵਿਖੇ ਮਾਡਲ ਪੋਲਿੰਗ ਬੂਥ ਬਣਾਏ ਗਏ ਹਨ।
113-ਘਨੌਰ ਵਿਖੇ ਸਰਕਾਰੀ ਸੀ.ਸੈ. ਸਕੂਲ ਪਬਰੀ, ਸਰਕਾਰੀ ਐਲੀ. ਸਕੂਲ ਸੈਦਖੇੜੀ, ਸਰਕਾਰੀ ਐਲ. ਸਕੂਲ ਖੇੜੀ ਮੰਡਲਾ, ਸਰਕਾਰੀ ਸੀ.ਸੈ. ਸਕੂਲ ਹਰਪਾਲਪੁਰ ਅਤੇ ਸਰਕਾਰੀ ਸੀ.ਸੈ. ਸਕੂਲ ਕਪੂਰੀ ਵਿਖੇ ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। 114-ਸਨੌਰ ਵਿਖੇ ਸਰਕਾਰੀ ਸੀ.ਸੈ. ਸਮਾਰਟ ਸਕੂਲ ਬਹਾਦਰਗੜ੍ਹ (ਨਾਰਥ), ਸਰਕਾਰੀ ਐਲੀ. ਸਕੂਲ ਜੋਗੀਪੁਰ (ਈਸਟ), ਸਰਕਾਰੀ ਐਲੀ. ਸਕੂਲ ਨੇੜੇ ਪੁਰਾਣੀ ਅਨਾਜ ਮੰਡੀ ਸਨੌਰ (ਈਸਟ), ਸਰਕਾਰੀ ਸੀ.ਸੈ. ਸਕੂਲ (ਲੜਕੇ) ਸਨੌਰ (ਵੈਸਟ) ਅਤੇ ਸਰਕਾਰੀ ਸੀ.ਸੈਕ ਸਮਾਰਟ ਸਕੂਲ (ਲੜਕੀਆਂ) ਨੇੜੇ ਬੱਸ ਸਟੈਂਡ ਸਨੌਰ (ਸੈਂਟਰ) ਬਣਾਏ ਗਏ ਹਨ। 115-ਪਟਿਆਲਾ ਵਿਖੇ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਪਲੇਅ ਵੇਅ ਸੀ.ਸੈ. ਸਕੂਲ ਆਰਿਆ ਸਮਾਜ ਅਤੇ ਖਾਲਸਾ ਕਾਲਜ ਪਟਿਆਲਾ ਵਿਖੇ ਵੋਟਰ ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣਗੇ।
116-ਸਮਾਣਾ ਵਿਖੇ ਸਰਕਾਰੀ ਸੀ.ਸੈ. ਸਕੂਲ ਕਲਿਆਣ, ਸਰਕਾਰੀ ਸੀ.ਸੈ. ਸਕੂਲ ਵਜੀਦਪੁਰ, ਸਰਕਾਰੀ ਐਲੀ. ਸਕੂਲ ਸੇਖਪੁਰਾ, ਸਰਕਾਰੀ ਸੀ.ਸੈ. ਸਕੂਲ ਫ਼ਤਿਹਗੜ੍ਹ ਛੰਨਾ, ਪੁਲਿਕ ਕਾਲਜ ਸਮਾਣਾ, ਸਰਕਾਰੀ ਐਲੀ. ਧਨੌਰੀ ਅਤੇ ਸਰਕਾਰੀ ਸੀ.ਸੈ. ਸਕੂਲ ਬੀਬੀਪੁਰ। 117-ਸ਼ੁਤਰਾਣਾ ਵਿਖੇ ਸਰਕਾਰੀ ਹਾਈ ਸਕੂਲ ਕੁਲਾਰਾ, ਸਰਕਾਰੀ ਹਾਈ ਸਕੂਲ ਧਨੇਠਾ, ਸਰਕਾਰੀ ਸੀ.ਸੈ. ਸਕੂਲ ਘੱਗਾ, ਸਰਕਾਰੀ ਸੀ.ਸੈ. ਪਾਤੜਾਂ, ਸਰਕਾਰੀ ਐਲੀ. ਸਕੂਲ ਦਿਓਗੜ੍ਹ, ਸਰਕਾਰੀ ਸੀ.ਸੈ. ਬਨਵਾਲਾ ਅਤੇ ਸਰਕਾਰੀ ਸੀ.ਸੈ. ਸਕੂਲ ਸ਼ੁਤਰਾਣਾ ਵਿਖੇ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੂੰ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਵੋਟਰ ਦੀ ਵੋਟ ਕੀਮਤੀ ਹੈ ਤੇ ਉਹ ਪੋਲਿੰਗ ਸਟੇਸ਼ਨ ‘ਤੇ ਜਾ ਕੇ ਆਪਣੀ ਇਸ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਜ਼ਰੂਰ ਕਰੇ।

Related Post

Leave a Reply

Your email address will not be published. Required fields are marked *