ਲੋਕ ਸਭਾ ਦੀਆਂ 13 ਸੀਟਾਂ ਤੇ ਹੋਵੇਗੀ ਇਤਿਹਾਸਕ ਜਿੱਤ – ਡਾ. ਸੰਦੀਪ ਪਾਠਕ

ਲੋਕ ਸਭਾ ਦੀਆਂ 13 ਸੀਟਾਂ ਤੇ ਹੋਵੇਗੀ ਇਤਿਹਾਸਕ ਜਿੱਤ – ਡਾ. ਸੰਦੀਪ ਪਾਠਕ

ਰਜੀ ਕੇਸ ਵਿੱਚ ਅਰਵਿੰਦਰ ਕੇਜਰੀਵਾਲ ਨੂੰ ਫਸਾਉਣ ਨਾਲ ਹਾਰ ਨਹੀ ਮੰਨਾਂਗੇ

ਸੈਂਕੜੇ ਵਰਕਰਾਂ ਦੇ ਵੱਡੇ ਕਾਫਲੇ ਨੇ ਹੋਰਨਾਂ ਪਾਰਟੀਆਂ ਦੇ ਆਗੂਆਂ ਦੀ ਵੀ ਨੀਦ ਉਡਾਈ

ਬੀ ਜੇ ਪੀ ਸਰਕਾਰ ਦੇ ਅਨਪੜ੍ਹ ਟੋਲੇ ਨੇ ਭਾਰਤ ਵਾਸੀਆਂ ਨੂੰ ਲੁੱਟਣ ਵਿੱਚ ਕੋਈ ਕਸਰ ਨਹੀ ਛੱਡੀ

ਪਟਿਆਲਾ 4 ਅਪੈ੍ਰਲ ( ) ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ ਅਤੇ ਮੈਂਬਰ ਪਾਰਲੀਮੈਂਟ ਸੰਦੀਪ ਪਾਠਕ ਵੱਲੋਂ ਪਟਿਆਲਾ^ਚੀਕਾ ਰੋਡ ਤੇ ਬਣੇ ਟੁਰਨਾ ਪੈਲੇਸ ਵਿੱਚ ਜਿਲ੍ਹੇ ਦੇ ਸਾਰੇ ਅਹੁਦੇਦਾਰ, ਵਾਲੰਟੀਅਰ ਅਤੇ ਆਗੂਆਂ ਨਾਲ ਆਉਣ ਵਾਲੀਆਂ ਚੌਣਾਂ ਸੰਬੰਧੀ ਅਹਿਮ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸੰਦੀਪ ਪਾਠਕ ਨੇ ਆਪ ਪਾਰਟੀ ਵਰਕਰਾਂ ਨਾਲ ਚੌਣਾ ਸੰਬੰਧੀ ਜਿੱਤ ਦੇ ਕਈ ਨੁਕਤੇ ਸਾਂਝੇ ਕੀਤੇ ਅਤੇ ਉਹਨਾਂ ਦੇ ਸੁਝਾਅ ਵੀ ਸੁਣੇ।
ਮੀਟਿੰਗ ਦੌਰਾਨ ਸੰਦੀਪ ਪਾਠਕ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਈ ਡੀ ਦੁਰਵਰਤੋਂ ਕਰਕੇ ਆਪ ਦੇ ਕਈ ਆਗੂਆਂ ਨੂੰ ਡਰਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਦੀ ਸਰਕਾਰ ਹੋਰਨਾ ਪਾਰਟੀ ਦੇ ਆਗੂਆਂ ਨੂੰ ਆਪਣੇ ਵਿੱਚ ਰਲਾਉਣ ਲਈ ਹਰ ਹੱਥਕੰਡੇ ਵਰਤ ਰਹੀ ਹੈ ਅਤੇ ਇਸ ਗੱਲ ਤੇ ਚੌਣ ਕਮਿਸ਼ਨ ਵੀ ਚੁੱਪੀ ਧਾਰੀ ਬੈਠਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸੀ ਐਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਪਾਰਟੀ ਦੇ ਆਗੂਆਂ ਨਾਲ ਅਜਿਹਾ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਕਈ ਪਾਰਟੀਆਂ ਨਾਲ ਹੋਏ ਇਲਾਇੰਸ ਬਾਰੇ ਵੀ ਪਾਠਕ ਨੇ ਖੁਲ ਕੇ ਬੋਲਦਿਆ ਕਿਹਾ ਕਿ ਭਾਰਤ ਦੇਸ਼ ਦੀਆਂ ਸਾਰੀਆਂ ਪਾਰਟੀਆਂ ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਅੱਤ ਚੁੱਕੀ ਹੈ। ਜੋ ਰਵੱਈਆਂ ਹੋਰਨਾਂ ਰਾਜਾਂ ਦੇ ਪਾਰਟੀ ਆਗੂਆਂ ਨਾਲ ਬੀ ਜੇ ਪੀ ਨੇ ਕੀਤਾ ਉਹੀ ਰਵੱਈਆਂ ਹੁਣ ਬੀ ਜੇ ਪੀ ਆਪ ਪਾਰਟੀ ਦੇ ਆਗੂਆਂ ਨਾਲ ਵਰਤ ਰਹੀ ਹੈ। ਜਿਸ ਕਾਰਨ ਇਸ ਵਾਰ ਕਈ ਪਾਰਟੀਆਂ ਨੇ ਵੱਡੇ ਪੱਧਰ ਤੇ ਇੱਕਠੇ ਹੋ ਕੇ ਮੋਦੀ ਸਰਕਾਰ ਦੀਆਂ ਨੀਹਾਂ ਹਿਲਾਉਣ ਦੀ ਸੋਂਹ ਖਾਧੀ ਹੈ। ਜਿਸ ਲਈ ਭਾਰਤ ਭਰ ਦੀਆਂ ਕਈ ਪਾਰਟੀਆਂ ਇੱਕ ਮੰਚ ਤੇ ਇੱਕਠੇ ਹੋ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਆਪ ਆਗੂ ਸੰਦੀਪ ਪਾਠਕ ਨੇ ਪਾਰਟੀ ਵਿੱਚੋਂ ਬੀਤੇ ਦਿਨੀ ਬੀ ਜੇ ਪੀ ਵਿੱਚ ਜਾ ਚੁੱਕੇ ਲੋਕਾਂ ਦੀ ਨਿੰਦਿਆਂ ਕਰਦਿਆ ਕਿਹਾ ਕਿ ਅਜਿਹੇ ਲੋਕਾਂ ਨੂੰ ਰੋਕਣਾ ਬੇਕਾਰ ਹੈ ਕਿਉਂਕਿ ਅਜਿਹੇ ਲੋਕ ਦੇਸ਼ ਵਿੱਚ ਸਿਰਫ ਰਾਜਨੀਤੀ ਕਰ ਰਹੇ ਹਨ।ਇਨ੍ਹਾਂ ਦਲ ਬਦਲੂ ਲੋਕਾਂ ਨੂੰ ਸਿਰਫ ਆਪਣੇ ਕਾਰੋਬਾਰ, ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਮੁਢਲੀ ਲੋੜ ਹੰੁਦੀ ਹੈ। ਲੋਕ ਭਲਾਈ ਕੰਮਾਂ ਵੱਲ ਧਿਆਨ ਦੇਣਾਂ ਅਤੇ ਦੇਸ਼ ਦੀ ਰੱਖਿਆਂ ਲਈ ਮੋਹਰੀ ਹੋਣਾ ਇਨ੍ਹਾਂ ਦੇ ਖੂਨ ਵਿੱਚ ਨਹੀ। ਉਹਨਾਂ ਵਰਕਰਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਕਿ ਸਭ ਨੂੰ ਦੋ ਰਸਤੇ ਵਿਚੋਂ ਇੱਕ ਰਸਤਾ ਚੁਨਣਾ ਹੋਵੇਗਾ, ਜਾਂ ਤਾਂ ਮੋਦੀ ਸਰਕਾਰ ਤੋਂ ਡਰ ਕੇ ਦਲ ਬਦਲਣ ਦਾ ਜਾਂ ਆਪਣੇ ਜ਼ਮੀਰ ਨੂੰ ਨਾ ਮਾਰ ਕੇ ਦੇਸ਼ ਵਾਸੀਆਂ ਦੇ ਹੱਕਾਂ ਲਈ ਡਟ ਕੇ ਪਹਿਰਾ ਦੇਣਾ ਪਵੇਗਾ। ਕਿਉਂਕਿ ਮੋਦੀ ਸਰਕਾਰ ਦੀ ਪਹਿਲੀ ਚਾਲ ਹੀ ਇਹੀ ਹੈ ਕਿ ਤਹਾਨੂੰ ਬਿਨਾਂ ਕਿਸੇ ਇਲਜ਼ਾਮ ਦੇ ਜੇਲ ਦੇ ਡਰਾਬਾ ਦੇਕੇ ਆਪਣੇ ਵੱਲ ਲੈ ਕੇ ਜਾਣਾ, ਜਿਸ ਲਈ ਬੀ ਜੇ ਪੀ ਟੀਮ ਖੁੱਲੇ ਪੈਸਿਆ ਦੇਣ ਦਾ ਲਾਲਚ ਵੀ ਦੇ ਸਕਦੀ ਹੈ।
ਆਉਣ ਵਾਲੀਆਂ ਚੌਣਾ ਦੇ ਮੱਦਦੇਨਜਰ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸੰਦੀਪ ਪਾਠਕ ਨੇ ਕਿਹਾ ਕਿ ਇਹ ਚੌਣਾਂ ਦੋ ਸਾਲ ਪਹਿਲਾਂ ਹੋਈਆਂ ਚੌਣਾਂ ਤੋਂ ਹੋਰ ਜਿਆਦਾ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ। ਜਿਸ ਲਈ ਪਾਰਟੀ ਵਰਕਰਾਂ ਨੇ ਇੱਕਜੁੱਟਤਾ ਦਾ ਵੱਡਾ ਹੁੰਗਾਰਾ ਭਰਿਆ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਜੇਲ ਜਾਣ ਦੇ ਸੰਬੰਧ ਵਿੱਚ ਦੋ ਟੱੁਕ ਗੱਲ ਕਰਦਿਆ ਕਿਹਾ ਕਿ ਉਨਾਂ ਦੀ ਸੋਚ ਨੂੰ ਦਬਾਇਆ ਜਾ ਸਕਦਾ ਹੈ ਪਰ ਮਿਟਾਇਆ ਨਹੀ ਜਾ ਸਕਦਾ। ਆਪ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਕੂਲਾਂ ਦਾ ਨਵੀਨੀਕਰਨ, ਮੁਫਤ ਵਿੱਦਿਆ, ਹਸਪਤਾਲਾਂ ਦਾ ਸੁਧਾਰ, ਘਰਾਂ ਦੇ ਨੇੜੇ ਮੁਹੱਲਾਂ ਕਲੀਨਿਕ, ਮੁਫਤ ਬਿਜਲੀ, ਬਿਨਾਂ ਰਿਸ਼ਵਤ ਨੌਕਰੀਆਂ ਆਦਿ ਕੀਤੇ ਜਾ ਰਹੇ ਕੰਮ ਬੀ ਜੇ ਪੀ ਸਰਕਾਰ ਤੋਂ ਹਜ਼ਮ ਨਹੀ ਹੋ ਰਹੇ। ਜਿਸ ਲਈ ਆਪ ਆਗੂਆਂ ਨੂੰ ਬਿਨਾ ਮਤਲਬ ਤੰਗ ਕਰਨ ਲਈ ਮੋਦੀ ਸਰਕਾਰ ਕੋਈ ਕਸਰ ਨਹੀ ਛੱਡ ਰਹੀ। ਪਰ ਹਰ ਜਿਲ੍ਹੇਂ ਵਿੱਚ ਲੋਕਾਂ ਦਾ ਭਰਵਾ ਇੱਕਠ ਮੋਦੀ ਸਰਕਾਰ ਦੀ ਨੀਂਦ ਉਡਾਉਣ ਵਿੱਚ ਮੋਹਰੀ ਹੋਵੇਗਾ।

ਇਸ ਮੌਕੇ ਆਮ ਆਦਮੀ ਪਾਰਟੀ ਤੋਂ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਬੁੱਧ ਰਾਮ ਸਟੇਟ ਵਰਕਿੰਗ ਪ੍ਰਧਾਨ, ਤਰੁਣਪ੍ਰੀਤ ਸਿੰਘ ਸੌਂਦ ਸਟੇਟ ਵਾਈਸ ਪ੍ਰਧਾਨ, ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਪੰਜਾਬ, ਰਣਜੋਧ ਸਿੰਘ ਹਡਾਣਾ ਸਕੱਤਰ ਪੰਜਾਬ, ਜਗਰੂਪ ਸਿੰਘ ਸੇਖਵਾਂ ਜਨਰਲ ਸਕੱਤਰ ਪੰਜਾਬ, ਸ਼ਮਿੰਦਰ ਸਿੰਘ ਖਿੰਡਾ ਸਕੱਤਰ ਪੰਜਾਬ, ਰਾਜਵਿੰਦਰ ਸਿੰਘ ਸਕੱਤਰ ਪੰਜਾਬ, ਵਿਧਾਇਕ ਹਰਪਾਲ ਸਿੰਘ ਚੀਮਾ, ਬੁਲਾਰਾ ਮਾਲਵਿੰਦਰ ਸਿੰਘ ਕੰਗ, ਵਿਧਾਇਕ ਡਾ ਬਲਬੀਰ, ਵਿਧਾਇਕ ਮੀਤ ਹੇਅਰ, ਵਿਧਾਇਕ ਚੇਤਨ ਸਿੰਘ ਜ਼ੌੜਾਮਾਜਰਾ, ਵਿਧਾਇਕ ਅਮਨ ਅਰੋੜਾ, ਵਿਧਾਇਕ ਹਰਜੋਤ ਸਿੰਘ ਬੈਂਸ, ਵਿਧਾਇਕਾ ਅਨਮੋਲ ਗਗਨ ਮਾਨ ਅਤੇ ਹੋਰ ਸੈਕੜੇਂ ਪਾਰਟੀ ਆਗੂ ਅਤੇ ਵਾਲੰਟੀਅਰ ਮੌਜੂਦ ਰਹੇ।

ਫੋਟੋ – ਵਲੰਟੀਅਰਾਂ ਨਾਲ ਮੀਟਿੰਗ ਦੌਰਾਨ ਆਪ ਦੇ ਕੌਮੀ ਜਨਰਲ ਸਕੱਤਰ ਡਾ ਸੰਦੀਪ ਪਾਠਕ ਤੇ ਹੋਰ

Related Post

Leave a Reply

Your email address will not be published. Required fields are marked *