ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਤੇ ਅੱਜ 13 ਅਪ੍ਰੈਲ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਹੋਈ ਮੀਟਿੰਗ ਵਿੱਚ ਇਹਨਾਂ ਮੁੱਦਿਆਂ ਤੇ ਵਿਧਾਨਸਭਾ ਅਤੇ ਲੋਕਸਭਾ ਵਿੱਚ ਆਵਾਜ ਚੁੱਕਣ ਲਈ “ਪੋਰਸ ਦਾ ਪੰਜਾਬ” ਨਾਮ ਦੇ ਰਾਜਨੀਤਿਕ ਦੱਲ ਦਾ ਗਠਨ
ਕੀਤਾ ਗਿਆ। ਪੋਰਸ ਦਾ ਪੰਜਾਬ ਦੀ ਜਿੰਮੇਵਾਰੀ ਸਰਬਸੰਮਤੀ ਨਾਲ ਮਹੰਤ ਸ਼੍ਰੀ ਰਵੀ ਕਾੰਤ ਮੁਨੀ ਜੀ ਨੂੰ ਦਿੱਤੀ ਗਈ। ਮਹੰਤ ਰਵੀ ਕਾੰਤ ਮੁਨੀ ਜੀ ਦੀ ਪ੍ਰਧਾਨਗੀ ਹੇਠ ਲੋਕਸਭਾ ਚੋਣਾਂ ਵਿੱਚ ਪੰਜਾਬ ਵਿੱਚ ਉਮੀਦਵਾਰ ਖੜੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ। ਪੋਰਸ ਦਾ ਪੰਜਾਬ ਦਾ ਚੋਣ ਮੈਨੀਫੈਸਟੋ 2024 ਜਾਰੀ ਕੀਤਾ ਗਿਆ। ਇਸ ਮੀਟਿੰਗ ਵਿੱਚ ਮਹੰਤ ਸ਼੍ਰੀ ਭਗਵਤਦਾਸ ਜੀ ਚੋਰਾ, ਸ਼੍ਰੀ ਪਰਵੀਨ ਮਦਾਨ ਮਲੋਟ, ਸ਼੍ਰੀ ਸ਼ਸ਼ੀਪਾਲ ਗੜ੍ਹਸ਼ੰਕਰ, ਸ਼੍ਰੀ ਦਰਸ਼ਨ ਟੱਲੇਵਾਲਿਆ ਬਰਨਾਲਾ, ਸ਼੍ਰੀ ਸੁਨੀਲਜੀਤ ਸਿੰਘ ਮੋਹਾਲੀ, ਸ਼੍ਰੀ ਲਲਿਤ ਰਾਜਪੂਤ ਪਟਿਆਲਾ, ਡਾ ਰਾਜੇਂਦਰ ਬਾਂਸਲ, ਅਮਨ ਖੁਰਾਣਾ, ਸੁਰਿੰਦਰ ਮਲੂਜਾ, ਸੁਰਿੰਦਰ ਵਰਮਾ, ਅਮਿਤ ਗੋਲਡੀ, ਜਤਿਨ ਰਾਜਪੂਤ ਆਦਿ ਹਾਜਿਰ ਰਹੇ।
ਲੋਕਸਭਾ ਵਿੱਚ ਆਵਾਜ ਚੁੱਕਣ ਲਈ “ਪੋਰਸ ਦਾ ਪੰਜਾਬ” ਨਾਮ ਦੇ ਰਾਜਨੀਤਿਕ ਦੱਲ ਦਾ ਗਠਨ
