ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ 6 ਮਾਰਚ–

ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਜਿਲਾ ਮੋਹਾਲੀ ਅਤੇ ਚੰਡੀਗੜ੍ਹ ਯੂ.ਟੀ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਸ. ਝਿੰਜਰ ਨੇ ਦੱਸਿਆ ਕਿ ਜਿਲਾ ਮੋਹਾਲੀ ਸ਼ਹਿਰ –1 ਜਿਸ ਵਿੱਚ ਕੁਰਾਲੀ ਸ਼ਹਿਰ, ਖਰੜ ਸ਼ਹਿਰ, ਨਵਾਂ ਗਾਉਂ, ਡੇਰਾਬਸੀ, ਲਾਲੜੂ ਦਾ ਪ੍ਰਧਾਨ ਸ. ਦਵਿੰਦਰ ਮੰਡ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਜਿਲਾ ਮੋਹਾਲੀ ਸ਼ਹਿਰ-2 ਜਿਸ ਵਿੱਚ ਮੋਹਾਲੀ ਕਾਰਪੋਰੇਸ਼ਨ, ਜੀਰਕਪੁਰ ਸ਼ਹਿਰ ਅਤੇ ਬਨੂੰੜ ਦਾ ਪ੍ਰਧਾਨ ਸ. ਤਰਨਪ੍ਰੀਤ ਸਿੰਘ ਧਾਲੀਵਾਲ ਨੂੰ ਬਣਾਇਆ ਗਿਆ ਹੈ। ਸ. ਝਿੰਜਰ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦਿਹਾਤੀ ਦਾ ਪ੍ਰਧਾਨ ਸ. ਤਰਨਵੀਰ ਸਿੰਘ ਪੂੁੰਨੀਆਂ ਨੂੰ ਬਣਾਇਆ ਗਿਆ ਹੈ। ਸ. ਝਿੰਜਰ ਨੇ ਦੱਸਿਆ ਕਿ ਸ. ਗੁਰਪ੍ਰੀਤ ਸਿੰਘ ਬੜਹੇੜੀ ਨੂੰ ਚੰਡੀਗੜ੍ਹ ਯੂ.ਟੀ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਸ. ਅਮਨਦੀਪ ਸਿੰਘ ਕਜਹੇੜੀ ਨੂੰ ਚੰਡੀਗੜ੍ਹ ਯੂ.ਟੀ ਦੇ ਯੂਥ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।

Related Post