ਮਰੀਜ਼ ਮਿੱਤਰਾ ਵਲੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹਫਤਾਵਾਰ ਹੱਥੀ ਸੇਵਾ ਦਾ ਆਗਾਜ਼

ਮਰੀਜ਼ ਮਿੱਤਰਾ ਵਲੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹਫਤਾਵਾਰ ਹੱਥੀ ਸੇਵਾ ਦਾ ਆਗਾਜ਼

ਪਟਿਆਲਾ ਸ਼ਹਿਰ ਦੀ ਸਰਗਰਮ ਸੰਸਥਾ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ (ਰਜਿ:) ਪਟਿਆਲਾ ਵਲੋਂ ਕਲ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹਫਤਾਵਾਰ ਹੱਥੀ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ! ਕਲ ਟੀਮ ਮਰੀਜ਼ ਮਿੱਤਰਾ ਦੇ 15 ਵੰਲਟਰੀਅਜ ਵਲੋਂ ਤਕਰੀਬਨ ਸਭ ਵਾਰਡਾਂ, ਮੁੱਖ ਐਮਰਜੈਂਸੀ, ਹਡੀਆ ਦਾ ਵਾਰਡ, ਬਲੱਡ ਬੈਂਕ ਦੀਆਂ ਸੈਲਫਾ, ਕੁਰਸੀਆਂ, ਵਹੀਲ ਚੇਅਰ,ਸਟਰੈਚਰ, ਗਰੀਲਾਂ, ਲਿਫਟਾਂ, ਮਰੀਜ਼ਾਂ ਦੇ ਬੈਡਾਂ, ਮੇਜਾਂ ਆਦਿ ਦੀ ਚੰਗੀ ਤਰਾਂ ਸਫਾਈ ਕਿੱਤੀ ਗਈ! ਟੀਮ ਵਲੋਂ ਸਫਾਈ ਲਈ ਆਪਣੇ ਵਲੋਂ ਸੈਨੀਟਾਈਜਰ, ਸਕਰਬਰ, ਡਸਟਰ, ਪੰਪ ਆਦਿ ਨਾਲ ਸੇਵਾ ਭਾਵ ਨਾਲ ਸਫਾਈ ਕਿੱਤੀ ਗਈ! ਟੀਮ ਵਿੱਚ ਪ੍ਰਧਾਨ ਗੁਰਮੁਖ ਗੁਰੂ, ਮੀਤ ਪ੍ਰਧਾਨ ਵਿਕਰਮਜੀਤ ਨਾਹਰ, ਖਜਾਨਚੀ ਵਿਕਰਮ ਸ਼ਰਮਾ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਮੈਨੂੰ, ਜੁਆਇੰਟ ਸਕੱਤਰ ਗੁਰਸੇਵਕ ਸਿੰਘ, ਕਾਰਜਕਾਰੀ ਕਮੇਟੀ ਮੈਂਬਰ ਅਮ੍ਰਿਤ ਪਾਲ ਸਿੰਘ ਐਬੀਂ, ਜਗਦੀਸ਼ ਰਾਏ, ਮਨੋਜ ਘਈ,ਰਾਹੁਲ ਗਰਗ, ਮੈਡਮ ਰੁਪਿੰਦਰ ਕੌਰ, ਮੈਡਮ ਡਿੰਪਲ ਸ਼ਰਮਾ, ਛੋਟੇ ਬੱਚੇ ਯੁਵਰਾਜ, ਆਰੀਅਨ ਅਤੇ ਸ਼ਿਵਾੰਗ ਵਿਸ਼ੇਸ਼ ਤੌਰ ਤੇ 3:00 ਵੱਜੇ ਤੋਂ 6:00 ਵੱਜੇ ਤਕ ਸਫਾਈ ਸੇਵਾ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਜੂਦ ਰਹੇ!

ਇਸ ਹੱਥੀ ਸੇਵਾ ਵਾਰੇ ਗੁਰਮੁਖ ਗੁਰੂ ਪ੍ਰਧਾਨ ਮਰੀਜ਼ ਮਿੱਤਰਾ ਵਲੋਂ ਵਿਸਤਾਰ ਵਿੱਚ ਦਸਿਆ ਗਿਆ ਕਿ ਮਰੀਜ਼ ਮਿੱਤਰਾ ਦੇ ਸਮਰਪਿਤ ਵਲੰਟੀਅਰਜ਼ ਹਫੱਤੇ ਵਿੱਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਦਿਨ ਰਾਤ ਆਪਣੀ ਆਪਣੀ ਸਹੂਲਤ ਨਾਲ ਦੋ-ਦੋ, ਚਾਰ- ਚਾਰ ਘੰਟਿਆਂ ਦੀ ਸ਼ਿਫਟਾਂ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਜੂਦ ਰਹਿ ਕੇ ਇਹ ਹੱਥੀ ਸੇਵਾਵਾਂ ਨਿਭਾਉਣ ਲਈ ਯਤਨਸ਼ੀਲ ਰਹਿਣਗੇ!
ਮਰੀਜ਼ ਮਿੱਤਰਾ ਵਲੰਟੀਅਰਜ਼ ਮੁੱਖ ਐਮਰਜੈਂਸੀ, ਐਮਰਜੈਂਸੀ ਵਾਰਡ ਨੰਬਰ-1 ਵਿੱਚ ਮੌਜੂਦ ਰਹਿਣਗੇ ਤੇ ਵਖ ਵਖ ਵਾਰਡਾਂ ਵਿੱਚ ਚੱਕਰ ਵੀ ਲਗਾਉਂਦੇ ਰਹਿਣਗੇ! ਮਰੀਜ਼ ਮਿੱਤਰਾ ਦੇ ਵਲੰਟੀਅਰਜ਼ ਜਰੂਰਤਮੰਦ ਮਰੀਜ਼ਾਂ ਨੂੰ ਵਹੀਲ ਚੇਅਰ, ਸਟਰੈਚਰ ਆਦਿ ਤੇ ਵਾਰਡਾਂ ਤੋਂ ਐਕਸਰੇ ਡਿਪਾਰਟਮੈਂਟ, ਅਲਟਰਾਸਾਊਂਡ ਡਿਪਾਰਟਮੈਂਟ, ਖੂਨ ਟੈਸਟ ਲੈਬ, ਐਮ ਆਰ ਆਈ, ਸੀ ਟੀ ਸਕੈਨ ਆਦਿ ਕਰਵਾਉਣ ਲਈ ਆਉਣ ਜਾਉਣ ਲਈ ਹੱਥੀ ਮੱਦਦ ਕਰਨ ਗੇ! ਮਰੀਜ਼ਾਂ ਲਈ ਵਰਤੇ ਜਾਂਦੇ ਸਟਰੈਚਰ, ਵਹੀਲ ਚੇਅਰ ਆਦਿ ਦੀ ਵੰਲਟਰੀਅਜ ਨਾਲ ਦੀ ਨਾਲ ਸਫਾਈ ਵੀ ਕਰਿਆ ਕਰਨ ਗੇ! ਕਿਉਂਕਿ ਕਈਂ ਗੰਭੀਰ ਐਕਸੀਡੈਂਟ ਮਰੀਜ਼ਾਂ ਦੇ ਖੂਨ ਨਾਲ ਜਾਂ ਉਲਟੀ, ਪਿਸ਼ਾਬ ਨਾਲ ਸਟਰੈਚਰ ਵਹੀਲ ਚੇਅਰ ਗੰਦੀਆਂ ਹੋ ਜਾਂਦੀਆਂ ਹਨ ਤੇ ਮਰੀਜ਼ਾਂ ਦੇ ਰਿਸ਼ਤੇਦਾਰ ਐਮਰਜੈਂਸੀ ਹਾਲਾਤਾਂ ਵਿੱਚ ਇਹਨਾਂ ਗੰਦੇ ਤੇ ਇਨਫੈਕਸ਼ਨ ਵਾਲੇ ਸਟਰੈਚਰ, ਵਹੀਲ ਚੇਅਰ, ਬੈਡ ਆਦਿ ਤੇ ਲਿਟਾਉਣ ਲਈ ਮਜਬੂਰ ਹੋ ਜਾਂਦੇ ਹਨ! ਮਰੀਜ਼ ਮਿੱਤਰਾ ਦੇ ਵਲੰਟੀਅਰਜ਼ ਐਬੂਲੈਂਸਾ ਵਿਚੋਂ ਮਰੀਜ਼ਾਂ ਨੂੰ ਵਾਰਡਾਂ ਵਿੱਚ ਸ਼ਿਫਟ ਕਰਨ ਤੇ ਛੁੱਟੀ ਹੋਣ ਮਗਰੋਂ ਮਰੀਜ਼ਾਂ ਨੂੰ ਐਮਬੁਲੈਂਸਾ ਵਿੱਚ ਸ਼ਿਫਟ ਕਰਨ ਲਈ ਵੀ ਮਦਦ ਕਰਨ ਗੇ! ਸੇਵਾ ਕਰਦੇ ਹੋਏ ਵਲੰਟੀਅਰਜ਼ ਆਪਣੀ ਖੁੱਦ ਦੀ ਸਿਹਤ ਸੁਰਖਿਆ ਦਾ ਖਿਆਲ ਰੱਖਦੇ ਹੋਏ ਮੁੰਹ ਤੇ ਮਾਸਕ ,ਹਥਾਂ ਤੇ ਦਸਤਾਨੇ ਆਦਿ ਵਰਤਨ ਗੇ! ਮਰੀਜ਼ ਮਿੱਤਰਾ ਵਲੋਂ ਵਲੰਟੀਅਰਜ਼ ਨੂੰ ਪਹਿਚਾਣ ਪੱਤਰ ਵਿਸ਼ੇਸ਼ ਤੌਰ ਤੇ ਦਿੱਤੇ ਜਾਣ ਗੇ!

ਇਸ ਹਫੱਤਾਵਾਰ ਹੱਥੀ ਸੇਵਾ ਲਈ ਮਰੀਜ਼ ਮਿੱਤਰਾ ਨੂੰ ਹੋਰ ਵਧ ਵਲੰਟੀਅਰਜ਼ ਦੀ ਲੋੜ ਹੈ ਸਮਰਪਿਤ ਭਾਵ ਨਾਲ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਮਰੀਜ਼ ਮਿੱਤਰਾ ਵਲੋਂ ਇਹ ਸੇਵਾ ਵਿੱਚ ਜੁੜਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ!

Related Post

Leave a Reply

Your email address will not be published. Required fields are marked *