ਮਕਾਨ ਸੜ ਕੇ ਹੋਇਆ ਸਵਾਹ , ਹੋਈਆ ਮਾਲੀ ਨੁਕਸਾਨ  ਜਾਨੀ ਤੋਂ ਰਿਹਾ ਬਚਾ, ਫਾਇਰ ਬ੍ਰਿਗੇਡ ਨੇ ਬੁਝਾਈ ਅੱਗ

ਪਟਿਆਲਾ ਭਾਦਸੋ ਰੋਡ ਦੇ ਪ੍ਰੇਮ ਨਗਰ ਵਿੱਚ ਇੱਕ ਨੌਜਵਾਨ ਵੱਲੋਂ ਘਰ ਨੂੰ ਲਗਾਈ ਅੱਗ

ਮਕਾਨ ਸੜ ਕੇ ਹੋਇਆ ਸਵਾਹ , ਹੋਈਆ ਮਾਲੀ ਨੁਕਸਾਨ  ਜਾਨੀ ਤੋਂ ਰਿਹਾ ਬਚਾ, ਫਾਇਰ ਬ੍ਰਿਗੇਡ ਨੇ ਬੁਝਾਈ ਅੱਗ

ਪਟਿਆਲਾ, 2 ਅਪ੍ਰੈਲ, ਅਨੁਰਾਗ ਸ਼ਰਮਾ

ਪਟਿਆਲਾ ਸ਼ਹਿਰ ਦੇ ਭਾਦਸੋ ਰੋਡ ਤੇ ਪੈਂਦੇ ਪ੍ਰੇਮ ਨਗਰ ਦੇ ਵਿੱਚ ਉਸ ਵਕਤ ਸੰਸਨੀ ਫੈਲ ਗਈ ਜਦੋਂ ਇੱਕ ਘਰ ਨੂੰ ਅੱਗ ਲੱਗ ਗਈ। ਘਰ ਦੀ ਮਾਲਕ ਸਤਨਾਮ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਵਿਅਕਤੀ ਨੇ ਪਹੁੰਚ ਕੇ ਪਹਿਲਾਂ ਤਾਂ ਗਾਲੀ ਗਲੋਚ ਕੀਤੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹ ਉਥੋਂ ਨਿਕਲ ਗਿਆ। ਇਸ ਤੋਂ ਬਾਅਦ ਘਰ ਦੇ ਜੀ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਗਵਾਂਢ ਦੇ ਘਰ ਵਿੱਚ ਸੁਰੱਖਿਤ ਮਹਿਸੂਸ ਕਰਨ ਲਈ ਚਲੇ ਗਏ। ਪਰ ਇਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਘਰ ਦੇ ਵਿੱਚ ਵੜ ਕੇ ਜਿੱਥੇ ਭੰਨ ਤੋੜ ਕੀਤੀ ਗਈ ਉੱਥੇ ਘਰ ਚ ਪਈ ਨਗਦੀ ਅਤੇ ਗਹਿਣਾ ਗੱਟਾ ਚੱਕਣ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਗ ਇਨੀ ਭਿਆਨਕ ਸੀ ਕਿ ਗਵਾਂਢ ਚ ਬੈਠੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਉਹ ਘਬਰਾ ਗਏ ਤੇ ਗਵਾਂਢੀਆਂ ਵੱਲੋਂ ਹੀ ਫਾਇਰ ਬ੍ਰਿਗੇਡ ਨੂੰ ਕਾਲ ਕਰਕੇ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੇ ਆ ਕੇ ਮੌਕੇ ਤੇ ਅੱਗ ਤੇ ਕਾਬੂ ਪਾਇਆ ਮਾਮਲਾ ਪੁਰਾਣੀ ਦੁਸ਼ਮਣੀ ਜਾਂ ਰੰਜਿਸ਼ ਦਾ ਲੱਗਦਾ ਹੈ। ਪਰ ਸਤਨਾਮ ਕੌਰ ਨੇ ਕਿਹਾ ਕਿ ਸਾਡੀ ਨਾ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਆ ਰੰਜਿਸ਼ ਹੈ ਅਤੇ ਨਾ ਹੀ ਅਸੀਂ ਉਸ ਵਿਅਕਤੀ ਨੂੰ ਜਾਣਦੇ ਹਾਂ ਫਿਰ ਕੀ ਕਾਰਨ ਹੋਇਆ ਕਿ ਉਸ ਵਿਅਕਤੀ ਵੱਲੋਂ ਚੋਰੀ ਕਰਨ ਤੋਂ ਬਾਅਦ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਮੌਕੇ ਪਰ ਪੁਲਿਸ ਨੇ ਪਹੁੰਚ ਕੇ ਛਾਣਬੀਨ ਵੀ ਕੀਤੀ ਅਤੇ ਮਾਮਲਾ ਦਰਜ ਕਰਨ ਦਾ ਕਿਹਾ । ਉੱਥੇ ਜੇਕਰ ਗੱਲ ਕਰ ਲਈਏ ਫਾਇਰ ਅਫਸਰ ਨਾਲ ਜਦੋਂ ਗੱਲ ਕੀਤੀ ਗਈ ਉਹਨਾਂ ਦੱਸਿਆ ਕਿ ਸਾਨੂੰ ਜਿਸ ਤਰ੍ਹਾਂ ਇਹ ਤਲਾਬ ਮਿਲੀ ਤੁਰੰਤ ਪ੍ਰਭਾਵ ਨਾਲ ਅਸੀਂ ਮੌਕੇ ਪਰ ਪਹੁੰਚ ਗਏ ਪ੍ਰੇਮ ਨਗਰ ਗਲੀ ਨੰਬਰ 10 ਦੇ ਇਸ ਮਕਾਨ ਦੇ ਵਿੱਚ ਅੱਗ ਲੱਗੀ ਸੀ ਜਿਸ ਮਕਾਨ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਬਾਲੇ ਦੀਆਂ ਛੱਤਾਂ ਹੋਣ ਕਾਰਨ ਛੱਤਾਂ ਵੀ ਗਿਰ ਗਈਆਂ ਮਾਲੀ ਨੁਕਸਾਨ ਕਾਫੀ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਤ ਰਹਿ ਗਈ।

Related Post

Leave a Reply

Your email address will not be published. Required fields are marked *