ਭੋਲੇ ਨਾਥ ਜੀ ਨੂੰ 1ਕਿਲੋ 500ਗ੍ਰਾਮ ਚਾਂਦੀ ਦੇ ਸਵਰੂਪ ਵਾਲਾ ਮੁਕੁਟ ਅਰਪਿਤ
ਭੂਤਨਾਥ ਮੰਦਿਰ ਵਿੱਚ ਅੱਜ ਤੀਸਰੇ ਦਿਨ ਮਹਿੰਦੀ ਰਸਮ ਬੜੇ ਧੂਮਧਾਮ ਨਾਲ ਮਨਾਈ।
ਮਹਾ ਸ਼ਿਵਰਾਤਰੀ ਦੇ ਤਿਹਾਰ ਦੇ ਆਗਮਨ ਵਿੱਚ ਪੁਰੀ ਦੁਨੀਆ ਵਿੱਚ ਸ਼ਿਵ ਰਾਤਰੀ ਦੀਆਂ ਤਿਆਰੀਆਂ ਬੜੇ ਧੂਮਧਾਮ ਕੀਤੀਆਂ ਜਾ ਰਹੀਆਂ ਹਨ। ਇਸਦੇ ਚਲਦੇ ਪ੍ਰਾਚੀਨ ਸ੍ਰੀ ਭੂਤਨਾਥ ਮੰਦਰ ਵਿੱਚ ਚਾਰ ਦਿਨਾਂ ਦੇ ਧਾਰਮਿਕ ਸਮਾਗਮ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਬੁੱਧਵਾਰ ਨੂੰ ਤੀਜੇ ਦਿਨ ਮੰਦਿਰ ਦੀ ਸੁਧਾਰ ਸਭਾ ਦੇ ਪ੍ਰਧਾਨ ਵਰਿੰਦਰ ਖੰਨਾ ਅਤੇ ਉਪ ਪ੍ਰਧਾਨ ਸੁਸ਼ੀਲ ਨਯਰ ਦੀ ਅਗਵਾਈ ਵਿੱਚ ਮਹਿੰਦੀ ਰਸਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਭਾਰੀ ਸੰਖਿਆ ਵਿੱਚ ਸ਼ਰਧਾਲੂ ਵੀ ਸ਼ਾਮਿਲ ਹੋਏ। ਜਿਨਾਂ ਨੇ ਭਗਵਾਨ ਸ਼੍ਰੀ ਭੋਲੇ ਨਾਥ ਜੀ ਦੀ ਪੂਜਾ ਅਰਚਨਾ ਕੀਤੀ ਇਸ ਦੌਰਾਨ ਮਹਿਲਾ ਭਗਤਾਂ ਨੇ ਭਗਵਾਨ ਸ਼ਿਵ ਦੇ ਨਾਂ ਦੀ ਮਹਿੰਦੀ ਮਾਤਾ ਪਾਰਵਤੀ ਜੀ ਦੇ ਹੱਥਾਂ ਵਿੱਚ ਲਗਾਈ ਅਤੇ ਨਾਲ ਹੀ ਸੰਕੀਰਤਨ ਮੰਡਲੀ ਨੇ ਆਪਣੇ ਭਜਨ ਗਾਇਨ ਦੇ ਨਾਲ ਸਮਾਂ ਬੰਨਿਆ । ਮੰਡਲੀ ਵੱਲੋਂ ਗਾਏ ਗਏ ਭਜਨਾ ਦੌਰਾਨ ਸ਼ਰਧਾਲੂਆਂ ਨੇ ਝੂਮ ਝੂਮ ਕੇ ਭਗਵਾਨ ਭੋਲੇਨਾਥ ਦੀ ਅਰਚਨਾ ਕੀਤੀ। ਇਸ ਦੌਰਾਨ ਮੰਦਰ ਦੇ ਉਪ ਪ੍ਰਧਾਨ ਸੁਸ਼ੀਲ ਨਈਅਰ ਨੇ ਕਿਹਾ ਕਿ ਇਨਸਾਨ ਦੇ ਅੰਦਰ ਹੀ ਭਗਵਾਨ ਹਨ ਬਸ ਉਹਨਾਂ ਨੂੰ ਆਪਣੇ ਅੰਦਰ ਖੋਜਣ ਦਾ ਪ੍ਰਿਆਸ ਕਰਨ ਦੀ ਜਰੂਰਤ ਹੈ। ਜਿੱਥੇ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਸ਼ਿਵ ਪੁਰਾਨ 18 ਪੁਰਾਨਾਂ ਵਿੱਚੋਂ ਇੱਕ ਹੈ ਜਿਸ ਵਿੱਚ ਭਗਵਾਨ ਸ਼ਿਵ ਦੀ ਕਥਾ ਅਤੇ ਲੀਲਾ ਦਾ ਵਰਨਨ ਮਿਲਦਾ ਹੈ। ਇਸ ਪੁਰਾਣ ਵਿੱਚ ਸ਼ਿਵ ਜੀ ਦੀ ਮਹਿਮਾ ਜੋ ਕਥਾ ਦੇ ਰੂਪ ਵਿੱਚ ਦੱਸੀ ਜਾਂਦੀ ਹੈ। ਜੇਕਰ ਅਸੀਂ ਸ਼ਿਵ ਪੁਰਾਣ ਦਾ ਪਾਠ ਕਰਦੇ ਹਾਂ ਤਾਂ ਇਸ ਨਾਲ ਤੁਹਾਨੂੰ ਅਣਗਿਣਤ ਲਾਭ ਮਿਲ ਸਕਦੇ ਹਨ। ਲੇਕਿਨ ਇਸ ਦੇ ਕੁਝ ਜਰੂਰੀ ਨਿਯਮ ਵੀ ਯਾਦ ਰੱਖਣੇ ਜਰੂਰੀ ਹਨ । ਉਹਨਾਂ ਨੇ ਕਿਹਾ ਕਿ ਸ਼ਿਵ ਪੁਰਾਣ ਦੀ ਕਥਾ ਤੋਂ ਸੰਤਾਨਹੀਨ ਲੋਕਾਂ ਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਦੇ ਨਾਲ ਗੰਭੀਰ ਰੋਗ ਤੋਂ ਸਮਸਤ ਪਰਿਵਾਰ ਨੂੰ ਮੁਕਤੀ ਮਿਲਦੀ ਹੈ। ਸ਼ਿਵ ਪੁਰਾਣ ਵਿੱਚ ਇਸ ਗੱਲ ਦਾ ਵੀ ਵਰਨਣ ਮਿਲਦਾ ਹੈ ਕਿ ਸ਼ਿਵ ਪੁਰਾਣ ਦੇ ਸੁਣਨ ਨਾਲ ਹੀ ਸ਼ਰਧਾਲੂ ਨੂੰ ਸ਼ਿਵ ਲੋਕ ਵਿੱਚ ਸਥਾਨ ਮਿਲਦਾ ਹੈ। ਇਸ ਮੌਕੇ ਪੈਟਰਨ ਪਵਨ ਕੁਮਾਰ ਸਿੰਗਲਾ, ਦੇਵਰਾਜ ਅਗਰਵਾਲ, ਵਰੁਣ ਗੋਇਲ, ਅਸ਼ੋਕ ਜਿੰਦਲ, ਵਿਵੇਕ ਗੋਇਲ, ਧੀਰਜ ਗੋਇਲ, ਰਜੀਵ ਕੱਕੜ, ਅਨੁਰਾਗ ਸ਼ਰਮਾ, ਦੀਪੇਸ਼, ਅਸ਼ਵਨੀ ਸ਼ਰਮਾ, ਅਜੇ ਸ਼ਰਮਾ, ਪੂਜਾ ਸ਼ਰਮਾ, ਊਸ਼ਾ ਸ਼ਰਮਾ, ਸਨੇਹਾ, ਮਹਿਕ, ਪੂਜਾ ਸਿੰਗਲਾ, ਮਮਤਾ, ਸਕੁੰਤਲਾ, ਸ਼ਸ਼ੀ ਸ਼ਰਮਾ, ਪ੍ਰੀਤੀ, ਕਮਲੇਸ਼ ਅਤੇ ਹੋਰ ਹਜ਼ਾਰਾਂ ਸ਼ਰਧਾਂਜਲੂ ਮੌਜੂਦ ਰਹੇ ।