ਭਾਜਪਾ ਉਮੀਦਵਾਰ ਪੁਨੀਤ ਕੌਰ ਅੱਜ ਕਰਨਗੇ ਨਾਮਜਦਗੀ ਪੱਤਰ ਦਾਖਲ
ਉਪਰੰਤ ਸ਼ੇਰਾਂ ਵਾਲੇ ਗੇਟ ਤੋਂ ਰੋਡ ਸ਼ੋ ਚ ਲੈਣਗੇ ਭਾਗ
ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ ਤੇ ਹੋਣਗੇ ਸ਼ਾਮਿਲ
ਰੋਡ ਸ਼ੋ ਪ੍ਰਤੀ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ- ਬਿਕਰਮ ਚਹਿਲ
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਅੱਜ ਸਵੇਰੇ 10:30 ਵਜੇ ਡੀ.ਸੀ ਦਫਤਰ ਪਟਿਆਲਾ ਵਿਖੇ ਨਾਮਜਦਗੀ ਪੱਤਰ ਦਾਖਲ ਕਰਨਗੇ। ਉਸ ਉਪਰੰਤ 11:30 ਵਜੇ ਸ਼ੇਰਾਂ ਵਾਲਾ ਗੇਟ ਤੋਂ ਇੱਕ ਵਿਸ਼ਾਲ ਰੋਡ ਸ਼ੋ ਸੁਰੂ ਕਰਨਗੇ। ਜੋ ਕਿ ਸ਼ੇਰਾਂ ਵਾਲਾ ਗੇਟ ਤੋਂ ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਂਕ, ਅਦਾਲਤ ਬਾਜ਼ਾਰ, ਕਿਲਾ ਚੌਂਕ ਵਿਖੇ ਸਮਾਪਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਪਾਰਟੀ ਸਮੁੱਚੀ ਲੀਡਰਸ਼ਿਪ ਹਾਜਰ ਰਹੇਗੀ।
ਇਸ ਮੌਕੇ ਸਨੌਰ ਹਲਕੇ ਦੇ ਇੰਨਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਦੱਸਿਆ ਕਿ ਇਸ ਰੋਡ ਸ਼ੋ ਵਿਚ ਪ੍ਰਤੀ ਸਮੁੱਚੇ ਲੋਕ ਸਭਾ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਸ ਮੌਕੇ ਪਟਿਆਲਾ ਲੋਕ ਸਭਾ ji ਹਲਕੇ ਦੇ ਲੀਡਰ ਅਤੇ ਵਰਕਰ ਵੱਧ ਚੜ੍ਹ ਕੇ ਹਿੱਸਾ ਲੈਣਗੇ।
ਫਾਈਲ ਫੋਟੋ – ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ