ਲੋਕ ਸਭਾ ਪਟਿਆਲੇ ਦੀ ਜਿੱਤ ਲਈ ਲੋਕ ਪੱਬਾ ਭਾਰ^ ਡਾ ਬਲਬੀਰ
“ਪੰਜਾਬ ਬਚਾਓ ਯਾਤਰਾ” ਨਹੀ ਬਾਦਲ ਪਰਿਵਾਰ ਬਚਾਓ ਯਾਤਰਾ ਕੱਢ ਰਹੇ ਸੁਖਬੀਰ ਬਾਦਲ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਅਕਾਲੀ ਭਾਜਪਾ ਦੀ ਤਰ੍ਹਾਂ ਵਰਤੇ ਛਲਾਵੇ ਤੇ ਲਾਰੇ ਨਹੀਂ ਲੱਗੇ, ਜਿਸ ਦਾ ਸਿੱਧਾ ਅਸਰ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਟਿਆਲਾ ਰੈਲੀ ਵਿੱਚ ਦਿਿਖਆ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਕੈਬਿਨਟ ਮੰਤਰੀ ਤੇ ਲੋਕ ਸਭਾ ਉਮੀਦਵਾਰ ਨੇ ਪਟਿਆਲਾ ਦੇ ਕਈ ਇਲਾਕਿਆਂ ਦੇ ਲੋਕਾਂ ਨਾਲ ਮੁਲਾਕਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਤੇਜਿੰਦਰ ਮਹਿਤਾ ਸ਼ਹਿਰੀ ਪ੍ਰਧਾਨ, ਜੇ ਪੀ ਸਿੰਘ ਅਤੇ ਹੋਰ ਪਾਰਟੀ ਨੇਤਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਉਨ੍ਹਾਂ ਇੱਥੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਵੱਲੋਂ ਲਾਰੇ ਤੇ ਨਾਅਰਿਆਂ ਦੀ ਘੜੀ ਰਾਜਨੀਤੀ ਜੱਗ ਜ਼ਾਹਿਰ ਹੋ ਚੁੱਕੀ ਹੈ ਅਤੇ ਹੁਣ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਰਹੇ ਹਨ। ਇਹ ਹੀ ਨਹੀ ਅਕਾਲੀ ਸਰਕਾਰ ਨੇ ‘ਪੰਜਾਬ ਬਚਾਓ ਯਾਤਰਾ* ਵੀ ਕੱਢ ਰਹੀ ਹੈ ਜਦੋਂ ਕਿ ਗੱਲ ਪੁੱਛਣ ਵਾਲੀ ਹੈ ਕਿ ਪੰਜਾਬ ਨੂੰ 70 ਸਾਲਾਂ ਤੋਂ ਖਾਣ ਤੇ ਡੁਬਾਉਣ ਵਾਲੇ ਤੁਸੀ ਆਪ ਹੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਉਣ ਦੇ ਨਾਂ ’ਤੇ ਪਰਿਵਾਰ ਦੀ ਸਿਆਸੀ ਸਾਖ਼ ਬਚਾਉਣ ਲਈ ਯਾਤਰਾ ਕੱਢ ਰਹੇ ਹਨ।
ਡਾ ਬਲਬੀਰ ਨੇ ਕਿਹਾ ਕਿ ਹੁਣ ਇਸ ਦਾ ਅੰਦਾਜ਼ਾ ਲੋਕ ਸਭਾ ਚੋਣਾਂ ਦੇ ਸਾਰਥਿਕ ਨਤੀਜਿਆਂ ਤੋਂ ਲੱਗ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਪਟਿਆਲਾ ਦੀ ਮੈਗਾ ਰੈਲੀ ਦੇਖ ਬਹੁਤ ਖੁਸ਼ ਸਨ। ਜਿਸ ਕਰਕੇ ਉਨਾਂ ਵਾਅਦਾ ਵੀ ਕੀਤਾ ਹੈ ਕਿ ਲੋਕ ਸਭਾ ਦੀ ਜਿੱਤ ਮਗਰੋਂ ਪਟਿਆਲਾ ਲਈ ਵਿਸ਼ੇਸ਼ ਪੈਕੇਜ਼ ਐਲਾਨ ਕੀਤੇ ਜਾਣਗੇੇ। ਜਿਸ ਨਾਲ ਪਟਿਆਲੇ ਦੀ ਨੁਹਾਰ ਬਦਲੀ ਜਾਵੇਗੀ। ਉਨਾਂ ਕਿਹਾ ਕਿ ਇਹ ਚੋਣਾਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਦੇ ਲੋਕ ਭਲਾਈ ਕੰਮਾਂ ਨੂੰ ਤਸਦੀਕ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਰੇ ਹਲਕਿਆਂ ’ਤੇ ਜਿੱਤ ਪ੍ਰਾਪਤ ਕਰਨ ਦੇ ਦਿੱਤੇ ਟੀਚੇ ਨੂੰ ਸਰ ਕਰਨ ਲਈ ਸਾਰੇ ਆਗੂ, ਵਰਕਰ ਪੱਬਾਂ ਭਾਰ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਮਿਲ ਰਿਹਾ ਹੈ।
ਅੱਜ ਦੇ ਚੋਣ ਪ੍ਰਚਾਰ ਦੌਰਾਨ ਡਾ ਬਲਬੀਰ ਡੋਗਰਾ ਮੁਹੱਲਾ, ਧੰਮੋ ਮਾਜ਼ਰਾ, ਅਜੀਤ ਨਗਰ, ਚਰਨ ਬਾਗ, ਧੀਰੂ ਨਗਰ, ਸਨੋਰੀ ਅੱਡਾ, ਅਰਾਈ ਮਾਜ਼ਰਾ, ਮਥੁਰਾ ਕਲੋਨੀ, ਪੁਰਾਣੀ ਕੋਤਵਾਲੀ ਚੌਕ, ਤੋਪ ਖਾਨਾਂ ਮੋੜ, ਟੋਭਾ ਕਸ਼ਮੀਰੀਆਂ, ਛੱਪੜ ਬਦਾ ਮੁਹੱਲਾ, ਧੋਬੀ ਘਾਟ, ਲਾਹੌਰੀ ਗੇਟ, ਤੇਜ ਬਾਗ਼ ਕਾਲੋਨੀ ਅਤੇ ਹੋਰ ਨੇੜਲੀਆਂ ਕਾਲੋਨੀਆਂ ਵਿੱਚ ਗਏ।
ਇਸ ਦੌਰਾਨ ਉਨ੍ਹਾਂ ਅਹਿਦ ਲਿਆ ਕਿ ਉਹ ਹਲਕੇ ਨੂੰ ਹਰ ਪੱਖ ਤੋਂ ਉਦਾਹਰਣ ਵਾਲਾ ਹਲਕਾ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਜੇ ਵੀ ਸਿੰਘ, ਤੇਜਿੰਦਰ ਮਹਿਤ ਸ਼ਹਿਰੀ ਪ੍ਰਧਾਨ, ਜਸਬੀਰ ਗਾਂਧੀ ਆਫਿਸ ਇੰਚਾਰਜ, ਕਰਮਜੀਤ ਸਿੰਘ ਬਸੀ ਬਲਾਕ ਇੰਚਾਰਜ, ਲਾਲ ਸਿੰਘ ਬਲਾਕ ਇੰਚਾਰਜ, ਮੋਹਿਤ ਕੁਮਾਰ ਬਲਾਕ ਇੰਚਾਰਜ, ਜਸਵਿੰਦਰ ਬੱਸੀ ਬਲਾਕ ਇੰਚਾਰਜ, ਗੁਰਕਿਰਪਾਲ ਸਿੰਘ ਬਲਾਕ ਇੰਚਾਰਜ, ਗੱਜਣ ਸਿੰਘ, ਗੁਰਚਰਨ ਸਿੰਘ ਭੰਗੂ, ਕਾਕਾ ਜੀ, ਹਰਪਾਲ ਸਿੰਘ, ਰੁਪਿੰਦਰ ਕੋਚ, ਹਨੀ ਲੁਥਰਾ, ਹਰਮਨ ਸੰਧੂ, ਸਾਗਰ, ਗੁਰੀ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਸ਼ਰਨ ਸਿੰਘ, ਸਨੀ ਡੱਬੀ, ਜਗਤਾਰ ਸਿੰਘ, ਲੱਕੀ, ਜ਼ਸਬੀਰ ਸਿੰਘ ਬਿੱਟੂ, ਸੰਜੀਵ ਕੁਮਾਰ ਅਤੇ ਹੋਰ ਕਈ ਆਪ ਵਰਕਰ ਤੇ ਸਥਾਨਕ ਲੋਕ ਮੌਜੂਦ ਰਹੇ।