ਪ੍ਰਾਚੀਨ ਸ਼੍ਰੀ ਭੂਤਨਾਥ ਮੰਦਿਰ ਵਿੱਚ ਚੌਥੇ ਦਿਨ ਮਹਾਂ ਸ਼ਿਵਰਾਤਰੀ ਦੇ ਆਯੋਜਨ ਭਗਵਾਨ ਭੋਲੇਨਾਥ ਦੀ ਸਹਿਰਾਬੰਦੀ ਦੀ ਰਸਮ ਬੜੀ ਧੂਮ ਧਾਮ ਨਾਲ ਕੀਤੀ ਗਈ।

ਪ੍ਰਾਚੀਨ ਸ਼੍ਰੀ ਭੂਤਨਾਥ ਮੰਦਿਰ ਵਿੱਚ ਚੌਥੇ ਦਿਨ ਮਹਾਂ ਸ਼ਿਵਰਾਤਰੀ ਦੇ ਆਯੋਜਨ ਭਗਵਾਨ ਭੋਲੇਨਾਥ ਦੀ ਸਹਿਰਾਬੰਦੀ ਦੀ ਰਸਮ ਬੜੀ ਧੂਮ ਧਾਮ ਨਾਲ ਕੀਤੀ ਗਈ।

ਕਰਮ ਹੀ ਮਨੁੱਖ ਦਾ ਅਸਲ ਕਰਤੱਬ ਹੈ : ਸੁਸ਼ੀਲ ਨਈਅਰ

ਮਹਾ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਪ੍ਰਾਚੀਨ ਸ੍ਰੀ ਭੂਤਨਾਥ ਮੰਦਰ ਵਿੱਚ ਚੌਥੇ ਦਿਨ ਧਾਰਮਿਕ ਸਮਾਗਮ ਦੇ ਆਯੋਜਨ ਕਰਵਾਏ ਗਏ। ਇਸ ਦੇ ਤਹਿਤ ਵੀਰਵਾਰ ਨੂੰ ਚੌਥੇ ਦਿਨ ਮੰਦਿਰ ਦੀ ਸੁਧਾਰ ਸਭਾ ਦੇ ਪ੍ਰਧਾਨ ਵਰਿੰਦਰ ਖੰਨਾ ਅਤੇ ਉਪ ਪ੍ਰਧਾਨ ਸੁਸ਼ੀਲ ਨਈਅਰ ਦੀ ਅਗਵਾਈ ਵਿੱਚ ਭਗਵਾਨ ਭੋਲੇਨਾਥ ਦੀ ਸ਼ਹਿਰਾ ਬੰਦਗੀ ਦੀ ਰਸਮ ਕੀਤੀ ਗਈ। ਸਮਾਗਮ ਦੌਰਾਨ ਭਾਰੀ ਸੰਖਿਆ ਵਿੱਚ ਸ਼ਰਧਾਲੂ ਵੀ ਸ਼ਾਮਿਲ ਹੋਏ। ਜਿਨਾਂ ਨੇ ਭਗਵਾਨ ਸ੍ਰੀ ਭੋਲੇਨਾਥ ਦੀ ਪੂਜਾ ਅਰਚਨਾ ਕੀਤੀ । ਇਸ ਮੌਕੇ ਭਗਤਾਂ ਨੇ ਭਗਵਾਨ ਸ਼ਿਵ ਦੇ ਨਾਂ ਦੀ ਅਰਾਧਨਾ ਕੀਤੀ ਅਤੇ ਆਪਣੇ ਪਰਿਵਾਰ ਦੀ ਸੁੱਖ ਸਮ੍ਰਿਧੀ ਦੀ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਸੰਕਿਰਤਨ ਮੰਡਲੀ ਨੇ ਭਜਨ ਗਾਇਨ ਕੀਤਾ ਮੰਡਲੀ ਦੀ ਵੱਲੋਂ ਗਾਏ ਭਜਨਾਂ ਦੌਰਾਨ ਸ਼ਰਧਾਲੂਆਂ ਨੇ ਨੱਚ ਨੱਚ ਕੇ ਭਗਵਾਨ ਭੋਲੇਨਾਥ ਦੇ ਵਿਆਹ ਦੀ ਖੁਸ਼ੀ ਮਨਾਈ। ਇਸ ਸਮੇਂ ਮੰਦਿਰ ਦੇ ਉਪ ਪ੍ਰਧਾਨ ਸੁਸ਼ੀਲ ਨਈਅਰ ਨੇ ਕਿਹਾ ਕਿ ਮਹਾ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਸ਼ਿਵ ਵਿਆਹ ਦਾ ਆਯੋਜਨ ਕੀਤਾ ਗਿਆ ਹੈ ਇਸੇ ਤਰ੍ਹਾਂ ਅੱਜ ਸ਼ਹਿਰਾਬੰਦੀ ਦੀ ਰਸਮ ਕੀਤੀ ਗਈ ਹੈ। ਵਿਦਵਾਨਾਂ ਨੇ ਵਿਧੀ ਪੂਰਵਕ ਪੂਜਨ ਕਰ ਸ਼ੁਰੂਆਤ ਕੀਤੀ ਇਸ ਮੌਕੇ ਸੁਸ਼ੀਲ ਨਈਅਰ ਨੇ ਕਿਹਾ ਕਿ ਕਰਮ ਹੀ ਜੀਵਨ ਹੈ ਬਿਨਾਂ ਕਰਮ ਦੇ ਮਨੁੱਖ ਨਹੀਂ ਰਹਿ ਸਕਦਾ ਇਹ ਕਰਮ ਹੀ ਮਨੁੱਖ ਦੇ ਪਾਪ ਅਤੇ ਪੁੰਨ ਨੂੰ ਨਿਰਧਾਰਿਤ ਕਰਦਾ ਹੈ। ਜਿੱਦਾਂ ਦੇ ਕਰਮ ਕਰੋਗੇ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋਏਗਾ। ਇਸ ਲਈ ਮਨੁੱਖ ਨੂੰ ਹਮੇਸ਼ਾਂ ਨਿਸਕਾਮ ਭਾਵ ਨਾਲ ਆਪਣਾ ਕਰਮ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਵੱਲੋਂ ਕੀਤੇ ਗਏ ਕਰਮ ਹੀ ਉਹਦੇ ਭਾਗ ਨਿਰਧਾਰਿਤ ਕਰਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਭਗਤਾਂ ਨੇ ਭਗਵਾਨ ਸ਼ਿਵ ਦੀ ਆਰਤੀ ਤੇ ਭੋਗ ਲਗਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪੈਟਰਨ ਪਵਨ ਸਿੰਗਲਾ, ਦੇਵਰਾਜ ਅਗਰਵਾਲ, ਵਰੁਨ ਗੋਇਲ, ਅਸ਼ੋਕ ਜਿੰਦਲ, ਧੀਰਜ ਗੋਇਲ, ਰਜੀਵ ਕਕੜ , ਵਰੁਨ ਕੌਸ਼ਲ, ਅਨੁਰਾਗ ਸ਼ਰਮਾ, ਦੀਪੇਸ਼, ਅਸ਼ਵਨੀ ਸ਼ਰਮਾ, ਅਜੇ ਸ਼ਰਮਾ, ਪੂਜਾ ਸ਼ਰਮਾ, ਅਜੇ ਸ਼ਰਮਾ, ਸਨੇਹਾ, ਮਹਿਕ, ਪੂਜਾ ਸਿੰਗਲਾ, ਮਮਤਾ, ਸ਼ੁਕੂਨਤਲਾ, ਸ਼ਸ਼ੀ ਸ਼ਰਮਾ, ਪ੍ਰੀਤੀ, ਕਮਲੇਸ਼ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਹਾਦੇਵ ਦੇ ਭਗਤ ਮੌਜੂਦ ਰਹੇ ।

Related Post