ਪੈਰਾਸ਼ੂਟ ਕਾਗਰਸੀ ਉਮੀਦਵਾਰ ਦੀ ਹੋਵੇਗੀ ਜਮਾਨਤ ਜਬਤ – ਡਾ ਬਲਬੀਰ -ਮੰਡੀਆਂ ਦੇ ਦੌਰੇ ਦੌਰਾਨ ਕਾਗਰਸੀ ਉਮੀਦਵਾਰ ਤੇ ਭੜਕੇ ਸਿਹਤ ਮੰਤਰੀ

-ਪੈਰਾਸ਼ੂਟ ਕਾਗਰਸੀ ਉਮੀਦਵਾਰ ਦੀ ਹੋਵੇਗੀ ਜਮਾਨਤ ਜਬਤ – ਡਾ ਬਲਬੀਰ
-ਮੰਡੀਆਂ ਦੇ ਦੌਰੇ ਦੌਰਾਨ ਕਾਗਰਸੀ ਉਮੀਦਵਾਰ ਤੇ ਭੜਕੇ ਸਿਹਤ ਮੰਤਰੀ
-ਮਹਿਲਾਂ ਵਿੱਚੋਂ ਸਰਕਾਰ ਚਲਾਉਣ ਵਾਲੇ ਨੇਤਾਵਾਂ ਦੀ ਵੀ ਲਗਾਈ ਕਲਾਸ

ਪਟਿਆਲਾ 25 ਅਪੈ੍ਰਲ ( ) ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਜਿਲ੍ਹਾਂ ਪਟਿਆਲਾ ਦੀਆਂ 10 ਦੇ ਕਰੀਬ ਮੰਡੀਆਂ ਦਾ ਦੌਰਾ ਕਰਨ ਦੌਰਾਨ ਮੰਡੀ ਵਿਚਲੇ ਕਿਸਾਨਾਂ ਦਾ ਹਾਲ ਚਾਲ ਜਾਣਿਆ ਅਤੇ ਮੰਡੀ ਵਿਚਲੀ ਕਾਰਗੁਜਾਰੀਆਂ ਦਾ ਜਾਇਜਾ ਲਿਆ। ਇਸ ਮੌਕੇ ਉਨਾਂ ਨਾਲ ਕੈਬਿਨਟ ਮੰਤਰੀ ਚੇਤਨ ਸਿੰਘ ਜ਼ੌੜੇਮਾਜ਼ਰਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮਹਿਮਦਪੁਰ, ਗੱਜੂ ਮਾਜ਼ਰਾ, ਲਲੋਛੀ, ਫਤਿਹਮਾਜਰੀ, ਕਾਦਰਾਬਾਦ, ਗਾਜੇਵਾਸ, ਸਮਾਣਾ, ਨਵਾਂ ਗਾੳਂ, ਕਰਹਾਲੀ, ਡਕਾਲਾ ਅਨਾਜ ਮੰਡੀਆਂ ਦਾ ਦੌਰਾ ਕਰਨ ਮਗਰੋਂ ਮੌਕੇ ਤੇੇ ਕਿਸਾਨਾਂ ਨੇ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਨਿਰਵਿਘਨ ਬਿਜ਼ਲੀ ਸਪਲਾਈ, ਸਚਾਰੂ ਢੰਗ ਨਾਲ ਫਸਲਾਂ ਦੀ ਖਰੀਦ ਅਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਖੁਲ ਕੇ ਸ਼ਲਾਘਾ ਕਰਦਿਆਂ ਡਾ ਬਲਬੀਰ ਸਿੰਘ ਰਾਹੀ ਮਾਨ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਇਸ ਮਗਰੋਂ ਡਾ ਬਲਬੀਰ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਤੇ ਸ਼ਬਦੀ ਹਮਲਾ ਕਰਦਿਆ ਕਿਹਾ ਕਿ ਪੈਰਾਸ਼ੂਟ ਕਾਂਗਰਸੀ ਉਮੀਦਵਾਰ ਕਦੇ ਵੀ ਕਿਸੇ ਪਾਰਟੀ ਦੇ ਸਗੇ ਨਹੀ ਹੁੰਦੇ। ਅਜਿਹੇ ਉਮੀਦਵਾਰ ਹਾਰਨ ਮਗਰੋਂ ਕਿਸੇ ਹੋਰ ਪਾਰਟੀ ਦਾ ਪੱਲਾ ਫੜਨ ਦੀ ਤਾਂਗ ਵਿੱਚ ਰਹਿੰਦੇ ਹਨ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਮੁੜ ਅਗਲੀ ਪਾਰਟੀ ਵਿੱਚ ਚੋਣਾ ਲੜਨ ਲਈ ਤਾਕ ਵਿੱਚ ਰਹਿੰਦੇ ਹਨ।

ਹੋਰ ਬੋਲਦਿਆਂ ਡਾ ਬਲਬੀਰ ਸਿੰਘ ਨੇ ਕਿਹਾ ਕਿ ਡਾ ਗਾਂਧੀ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਮਾਨ ਬਖਸ਼ਿਆ ਸੀ ਜਿਸ ਕਾਰਨ ਉਹ 2014 ਵਿੱਚ ਐਮ ਪੀ ਬਣੇ। ਪਰ ਅੱਜ ਉਸੇ ਆਮ ਆਦਮੀ ਪਾਰਟੀ ਨੂੰ ਮੁੜ ਮਾੜਾ ਬੋਲਣ ਵਾਲੇ ਗਾਂਧੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨਾਂ ਕਿਹਾ ਕਿ ਡਾ ਗਾਂਧੀ ਵਿੱਚ ਪੈਰਾਸ਼ੂਟ ਐਂਟਰੀ ਤੋਂ ਕਾਂਗਰਸੀ ਆਗੂ ਅਤੇ ਨੇਤਾ ਬਹੁਤ ਖਫਾ ਹਨ। ਨਤੀਜੇ ਵਜੋਂ ਕਾਂਗਰਸ ਉਮੀਦਵਾਰ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਦੇ ਆਗੂ ਹੀ ਹੋਣਗੇ। ਜਿਸ ਕਾਰਨ ਡਾ ਗਾਂਧੀ ਦੀ ਜਮਾਨਤ ਵੀ ਜ਼ਬਤ ਵੀ ਹੋ ਸਕਦੀ ਹੈ।

ਡਾ ਬਲਬੀਰ ਨੇ ਕਿਹਾ ਕਿ ਪ਼੍ਰਨੀਤ ਕੌਰ ਨੂੰ ਵੀ ਲੋਕਾ ਨੇ 4 ਵਾਰੀ ਐਮ ਪੀ ਬਣਾਇਆ ਪਰ ਪਟਿਆਲਾ ਦੇ ਲੋਕਾਂ ਨਾਲ ਦਗਾ ਕਮਾ ਕੇ ਅਤੇ ਭਾਜਪਾ ਸਰਕਾਰ ਨਾਲ ਰਲ ਕੇ ਉਨਾਂ ਸਾਬਤ ਕਰ ਦਿੱਤਾ ਹੈ ਕਿ ਇਹ ਲਾਲਚੀ ਨੇਤਾ ਆਪਣਾ ਆਪ ਬਚਾਉਂਦੇ ਹਨ। ਈ ਡੀ ਦੇ ਡਰ ਨਾਲ ਭਾਜਪਾ ਵਿੱਚ ਗਈ ਪ੍ਰਨੀਤ ਕੌਰ ਨੇ ਪਟਿਆਲੇ ਦਾ ਵਿਕਾਸ ਕਰਨ ਦੀ ਬਜਾਏ ਲੋਕਾਂ ਦਾ ਵਿਸ਼ਵਾਸ਼ ਨਾਲ ਦਗਾ ਕਮਾਇਆ ਹੈ। ਪਰ ਹੁਣ ਲੋਕ ਜਾਗਰੂਕ ਹਨ। ਸਿੱਟੇ ਵਜੋਂ ਲੋਕ ਆਪ ਦੀ ਵੱਡੀ ਜਿੱਤ ਨਾਲ ਮਹਿਲਾਂ ਵਿੱਚ ਲੁਕੇ ਬੈਠੇ ਵੱਡੇ ਨੇਤਾਵਾਂ ਦਾ ਤਖਤਾਪਲਟ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਟਿਵਾਣਾ, ਕਰਨਲ ਜੇਵੀ ਸਿੰਘ, ਬਲਕਾਰ ਗੱਜੂਮਾਜਰਾ, ਲੱਖਵਿੰਦਰ ਖੇੜੀ ਬਰਨਾ, ਕੁਲਦੀਪ ਨਮਾਦਾ, ਪੱਪੀ ਖੱਤਰੀਵਾਲਾ, ਰਣਜੀਤ ਵਿਰਕ, ਕੁਲਦੀਪ ਵਿਰਕ, ਹਰਜਿੰਦਰ ਜ਼ੌੜੇਮਾਜਰਾ, ਨਿਰਭੈ ਫਤਿਹਮਾਜਰੀ, ਹਰਦੀਪ ਚੀਮਾ, ਕਮਲਜੀਤ ਖਾਨਪੁਰ, ਮਨਿੰਦਰ ਡਕਾਲਾ, ਗੁਰਪਿਆਰ ਨਵਾਂ ਗਾਉਂ, ਸੁੱਖਚੈਨ ਵਜੀਦਪੁਰ, ਜ਼ਸਵੰਤ, ਅੰਗਰੇਜ਼ ਭੁੱਲਰ, ਰਵਿੰਦ ਰ ਸੋਹਲ, ਨਿਸ਼ਾਨ ਚੀਮਾ, ਪਾਰਸ ਸ਼ਰਮਾ, ਆੜਤੀਆਂ ਐਸੋਸੀਏਸ਼ਨ ਦੇ ਸੰਜੂ ਗਰਗ ਅਤੇ ਮੈਂਬਰਜ, ਗੋਪਾਲ ਕ੍ਰਿਸ਼ਨ ਬਿੱਟੂ ਅਤੇ ਹੋਰ ਕਿਸਾਨ ਆਗੂ ਪਾਰਟੀ ਵਰਕਰ ਮੌਜੂਦ ਰਹੇ

ਫੋਟੋ – ਮੰਡੀਆਂ ਦੇ ਦੌਰੇ ਦੌਰਾਨ ਲੋਕ ਸਭਾ ਉਮੀਦਵਾਰ ਡਾ ਬਲਬੀਰ ਸਿੰਘ ਤੇ ਹੋਰ

Related Post

Leave a Reply

Your email address will not be published. Required fields are marked *