ਪੀ.ਐਸ.ਯੂ ਵੱਲੋਂ ਮਹਿੰਦਰਾ ਕਾਲਜ ਦੇ ਪ੍ਰੋਫੈਸਰ ਦੁਆਰਾ ਵਿਦਿਆਰਥਣ ਤੇ ਜਿਣਸੀ ਸ਼ੋਸ਼ਣ ਲਈ ਦਬਾਅ ਪਾਉਣ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ:
ਪੰਜਾਬ ਸਟੂਡੈਂਟਸ ਯੂਨੀਅਨ ਜਿਲਾ ਇਕਾਈ ਪਟਿਆਲ਼ਾ ਵੱਲੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਪਿਛਲੇ ਕੁੱਝ ਦਿਨ ਪਹਿਲਾਂ ਸਰਕਾਰੀ ਮਹਿੰਦਰਾ ਕਾਲਜ ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਵਰਨਜੀਤ ਸਿੰਘ ਵੱਲੋਂ ਕਾਲਜ ਦੀ ਵਿਦਿਆਰਥਣ ਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਦੀ ਘਟਨਾ ਸਾਹਮਣੇ ਆਈ ਹੈ। ਵਿਦਿਆਰਥਣ ਮੁਤਾਬਕ ਲੰਘੀ 6 ਮਈ ਨੂੰ ਪ੍ਰੋਫੈਸਰ ਵੱਲੋਂ ਉਸਦੇ ਬੀ.ਏ ਦੇ ਰਹਿੰਦੇ ਪੇਪਰ ਸੰਬੰਧੀ ਪੰਜਾਬੀ ਯੂਨੀਵਰਸਿਟੀ ਤੋਂ ਕੰਮ ਕਰਵਾ ਦੇਣ ਬਦਲੇ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਗਿਆ। ਇਸਤੇ ਵਿਦਿਆਰਥਣ ਅਤੇ ਉਸਦੇ ਪਰਿਵਾਰ ਵੱਲੋਂ ਵਿਰੋਧ ਕਰਨ ਤੇ ਸੰਬੰਧਿਤ ਪ੍ਰੋਫੈਸਰ ਵੱਲੋਂ ਉਸਦੇ ਘਰ ਆ ਕੇ ਮੁਆਫ਼ੀ ਵੀ ਮੰਗੀ ਗਈ । ਬਾਅਦ ਵਿੱਚ ਕਾਲਜ ਪ੍ਰਸ਼ਾਸਨ ਵੱਲੋਂ ਇਸ ਸੰਬੰਧਿਤ ਕੇਸ ਦੀ ਜਾਂਚ ਲਈ ਬਣਾਈ ਕਮੇਟੀ ਤੇ ਵਿਦਿਆਰਥਣ ਵੱਲੋਂ ਦੋਸ਼ ਲਗਾਏ ਗਏ ਹਨ ਕੇ ਉਨ੍ਹਾਂ ਵੱਲੋਂ ਉਸਦਾ ਸਾਥ ਦੇਣ ਦੀ ਬਜਾਏ ਪ੍ਰੋਫੈਸਰ ਨੂੰ ਬਚਾਉਣ ਲਈ ਉਲਟਾ ਉਸਤੇ ਹੀ ਦਬਾਅ ਪਾਇਆ ਜਾ ਰਿਹਾ ਹੈ। ਜਿਸ ਉਪਰੰਤ 24 ਮਈ ਨੂੰ ਪ੍ਰੋਫੈਸਰ ਸਵਰਨ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਲੜਕੇ ਖਿਲਾਫ 354-A /323 / 120-B IPC ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਵਿਦਿਆਰਥਣ ਵੱਲੋਂ ਜਥੇਬੰਦੀ ਨਾਲ ਪੰਹੁਚ ਕਰਨ ਤੇ ਕਾਲਜ ਇਕਾਈ ਵੱਲੋਂ ਤੁਰੰਤ ਸਰਗਰਮ ਹੁੰਦਿਆਂ ਮੀਟਿੰਗ ਕੀਤੀ ਗਈ ਅਤੇ ਇਸ ਸਮੁੱਚੇ ਘਟਨਾਕ੍ਰਮ ਦੀ ਜਾਂਚ ਲਈ ਜੱਥੇਬੰਦਕ ਕਮੇਟੀ ਦਾ ਗਠਨ ਕੀਤਾ ਗਿਆ । ਜਥੇਬੰਦੀ ਦੇ ਮਹਿੰਦਰਾ ਕਾਲਜ ਇਕਾਈ ਦੇ ਆਗੂ ਸੰਜੇ ਸਿੰਘ ਪੈਂਦ, ਅਕਸ਼ੇ ਘੱਗਾ ਅਤੇ ਜਿਲਾ ਪ੍ਰਧਾਨ ਲਖਵਿੰਦਰ ਬੌੜਾਂ ਨੇ ਕਿਹਾ ਕਿ ਮੁਢਲੇ ਤੱਥਾਂ ਤੋਂ ਸਪਸ਼ਟ ਹੋ ਰਿਹਾ ਹੈ ਕੇ ਕਾਲਜ ਪ੍ਰਸ਼ਾਸਨ ਪੀੜਤ ਵਿਦਿਆਰਥਣ ਦਾ ਸਾਥ ਦੇਣ ਦੀ ਬਜਾਏ ਦੋਸ਼ੀ ਪ੍ਰੋਫੈਸਰ ਨੂੰ ਬਚਾਉਣ ਲਈ ਵੱਧ ਜੋਰ ਰਿਹਾ ਹੈ ਜੋ ਕਿ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਸ ਸਮੁੱਚੇ ਮੁੱਦੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜੇਕਰ ਇਸ ਘਟਨਾਕ੍ਰਮ ਵਿੱਚ ਕਾਲਜ ਪ੍ਰਸ਼ਾਸਨ ਨੇ ਢਿੱਲੀ ਕਾਗੁਜਾਰੀ ਦਿਖਾਈ ਜਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਕਾਲਜ ਪ੍ਰਸ਼ਾਸਨ ਵਿਰੱਧ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸਮੁੱਚੇ ਘਟਨਾਕ੍ਰਮ ਦੀ ਕਾਲਜ ਤੋਂ ਬਾਹਰੋਂ ਕਿਸੇ ਉੱਚ ਕਮੇਟੀ ਦੁਆਰਾ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ । ਜਿਲਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਕੇ ਕਾਲਜ ਵਿੱਚ ਹੋਰ ਵੀ ਕਈ ਵਿਦਿਆਰਥਣਾਂ ਵੱਲੋਂ ਕੁੱਝ ਹੋਰ ਮਰਦ ਪ੍ਰੋਫ਼ੈਸਰਾਂ ਖਿਲਾਫ ਸ਼ਿਕਾਇਤਾਂ ਜਥੇਬੰਦੀ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜਥੇਬੰਦੀ ਵੱਲੋਂ ਸਮੁੱਚੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾ ਕਿਸੇ ਡਰ ਜਾਂ ਦਬਾਅ ਦੇ ਜਥੇਬੰਦੀ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ। ਪੰਜਾਬ ਸਟੂਡੈਂਟਸ ਯੂਨੀਅਨ ਚਿੰਤਾ ਜਾਹਿਰ ਕਰਦਿਆਂ ਕਿਹਾ ਗਿਆ ਕੇ ਕਾਲਜਾਂ ਦਾ ਮਹੌਲ ਗੈਰ ਅਕਾਦਮਿਕ ਹੋ ਰਿਹਾ ਹੈ ਅਤੇ ਪੜਾਈ ਦੇ ਮਿਆਰ ਬਹੁਤ ਹੇਠਲੇ ਦਰਜੇ ਦੇ ਹੋ ਚੁੱਕੇ ਹਨ। ਇਸ ਕਾਲਜਾਂ ਵਿੱਚ ਅਧਿਆਪਕਾਂ ਵੱਲੋਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨੀਆਂ ਬਹੁਤ ਨਿੰਦਣਯੋਗ ਵਰਤਾਰਾ ਹੈ ਜੋ ਸਮੁੱਚੇ ਅਧਿਆਪਕ ਵਰਗ ਜੋ ਕਿ ਸਮਾਜ ਦੇ ਨਿਰਮਾਤਾ ਹੁੰਦੇ ਹਨ ਉਨ੍ਹਾਂ ਤੇ ਕਲੰਕ ਲਗਵਾਉਂਦਾ ਹੈ। ਜਥੇਬੰਦੀ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਇਸ ਮੌਕੇ ਅਕਸ਼ੇ ਘੱਗਾ, ਸੰਜੇ ਸਿੰਘ ਪੈਂਦ , ਗਗਨਦੀਪ ਨਾਭਾ , ਗਗਨਦੀਪ ਕੌਰ , ਸਾਹਿਲ