ਪਟਿਆਲਾ ਵਿਖੇ ਹੋਏ ਜੋਤਿਸ਼ ਸੰਮੇਲਨ ਦੇ ਵਿੱਚ ਮਸ਼ਹੂਰ ਜੋਤਿਸ਼ੀ ਸੁਨੀਲ ਗਰਗ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪਟਿਆਲਾ ਵਿਖੇ ਹੋਏ ਜੋਤਿਸ਼ ਸੰਮੇਲਨ ਦੇ ਵਿੱਚ ਮਸ਼ਹੂਰ ਜੋਤਿਸ਼ੀ ਸੁਨੀਲ ਗਰਗ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪਟਿਆਲਾ 16 ਜੂਨ() :- ਪਟਿਆਲਾ ਵਿਖੇ ਹੋਏ ਜੋਤਿਸ਼ ਸੰਮੇਲਨ ਦੇ ਵਿੱਚ ਮਸ਼ਹੂਰ ਜੋਤਿਸ਼ੀ ਸੁਨੀਲ ਗਰਗ ਨੇ ਮੁੱਖ ਮਹਿਮਾਨ ਵੱਜੋ ਕੀਤੀ ਸ਼ਿਰਕਤ ਇਹ ਸੰਮੇਲਨ ਡਾਕਟਰ ਚਾਰਵੀ ਠਾਕੁਰ ਅਤੇ ਸੂਰਜ ਮੋਹਨ ਸ਼ਾਸਤਰੀ ਜੀ ਵੱਲੋਂ ਨੌਰਥ ਜੌਨ ਕਲਚਰ ਹਾਲ ਪਟਿਆਲਾ ਵਿੱਚ ਪ੍ਰਬੰਧ ਕੀਤਾ ਗਿਆ ਅਤੇ ਇਸ ਵਿੱਚ ਦੇਸ਼ ਦੇ ਮਹਾਨ ਵਿਦਵਾਨ ਡਾਕਟਰ ਐਚ ਐਸ ਰਾਵਤ, ਅਕਸ਼ੇ ਕੁਮਾਰ ਸ਼ਰਮਾ, ਮਾਲਵਿੰਦਰ ਰਾਵਤ,ਭਵਾਨੀ ਸ਼ਰਮਾ,ਕੈਲਾਸ਼ ਭੱਟ ਅਤੇ ਸੁਨੀਲ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਰੇ ਹੀ ਵਿਦਵਾਨਾਂ ਨੇ ਆਪਣੇ ਆਪਣੇ ਜੋਤਿਸ਼ ਗਿਆਨ ਵਿਚਾਰਾ ਦੀ ਚਰਚਾ ਕੀਤੀ ਅਤੇ ਸੁਨੀਲ ਗਰਗ ਨੇ ਵੀ ਜੋਤਿਸ਼ ਗਿਆਨ ਅਤੇ ਵਾਸਤੂ ਗਿਆਨ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਮਨੁੱਖ ਪ੍ਰਾਚੀਨ ਕਾਲ ਤੋਂ ਹੀ ਜੋਤੀਸ਼ ਗਿਆਨ ਦਾ ਸਹਾਰਾ ਲੈਕੇ ਆਪਣੇ ਜੀਵਨ ਨੂੰ ਸਰਲ ਬਣਾਉਂਦਾ ਆ ਰਿਹਾ ਹੈ ਜੋਤਿਸ਼ ਗਿਆਨ ਬਹੁਤ ਹੀ ਅਦਭੁਤ ਗਿਆਨ ਹੈ ਜੋਤਿਸ਼ ਗਿਆਨ ਦੇ ਸਮੁੰਦਰ ਦੇ ਵਿੱਚ ਡੁਬਕੀਆਂ ਲਗਾਨ ਵਾਲਾ ਵਿਅਕਤੀ ਹਮੇਸ਼ਾ ਸਫਲ ਹੋਇਆ ਹੈ ਅਤੇ ਆਪਣੇ ਮੁਕਾਮ ਤੱਕ ਪਹੁੰਚਿਆ ਹੈ ਬਹੁਤ ਸਾਰੇ ਲੋਕ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਅਸਫਲ ਹੋ ਜਾਂਦੇ ਹਨ ਗ੍ਰਹਿ ਨਕਸ਼ਤਰ ਅਤੇ ਵਾਸਤੂ ਦਾ ਮਨੁੱਖੀ ਜੀਵਨ ਦੇ ਉੱਪਰ ਬਹੁਤ ਵਡਾ ਪ੍ਰਭਾਵ ਪੈਂਦਾ ਹੈ। ਜਿਨਾਂ ਮਨੁੱਖਾਂ ਨੇ ਇਸ ਨੂੰ ਅਨੁਭਵ ਕੀਤਾ ਹੈ ਅਤੇ ਇਸ ਨੂੰ ਅਪਣਾਇਆ ਹੈ ਉਹ ਹਮੇਸ਼ਾ ਤਰੱਕੀਆਂ ਦੀ ਰਾਹ ਤੇ ਚਲਦੇ ਜਾ ਰਹੇ ਹਨ। ਬਹੁਤ ਵਾਰ ਤੁਸੀਂ ਦੇਖਿਆ ਹੋਏਗਾ ਕਿ ਕਈ ਸਾਲਾਂ ਤੋਂ ਬੱਚਾ ਬਹੁਤ ਚੰਗਾ ਪੜ੍ਹ ਰਿਹਾ ਹੁੰਦਾ ਹੈ ਬਹੁਤ ਚੰਗੇ ਅੰਕ ਵੀ ਲੈਕੇ ਆਉਂਦਾ ਹੈ ਪਰ ਜਦ ਨੌਕਰੀ ਦਾ ਵਕਤ ਆਉਂਦਾ ਹੈ ਤਾਂ ਉਸ ਨੂੰ ਨੌਕਰੀ ਨਹੀਂ ਮਿਲਦੀ ਅਤੇ ਸਾਰੀ ਪੜ੍ਹਾਈ ਕੀਤੀ ਨਿਸ਼ਫਲ ਹੋ ਜਾਂਦੀ ਹੈ ਅਤੇ ਉਹ ਦੁਕਾਨ ਤੇ ਨੌਕਰ ਲੱਗਣ ਨੂੰ ਮਜਬੂਰ ਹੋ ਜਾਂਦਾ ਹੈ। ਇੱਕ ਹੀ ਘਰ ਦੇ ਵਿੱਚ ਜਨਮੇ ਦੋ ਬੱਚੇ ਇੱਕ ਹੀ ਸਕੂਲ ਦੇ ਵਿੱਚ ਪੜੇ ਇੱਕ ਅਫ਼ਸਰ ਬਣਿਆ ਇੱਕ ਦੁਕਾਨ ਤੇ ਨੌਕਰ ਲੱਗਿਆ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਇਹ ਸਾਰਾ ਕੁਝ ਗ੍ਰਹਿ ਨਕਸ਼ਤਰਾਂ ਦੇ ਪ੍ਰਭਾਵ ਨਾਲ ਹੀ ਹੁੰਦਾ ਹੈ। ਕੁੰਡਲੀ ਦੇ ਵਿੱਚ ਯੋਗ ਕਾਰਕ ਮਾਰਕ ਬਾਧਕ ਗ੍ਰਹਿ ਅਤੇ ਨਕਸ਼ੱਤਰਾਂ ਦੇ ਪ੍ਰਭਾਵ ਨਾਲ ਹੀ ਮਨੁੱਖ ਦੀ ਸੋਚ ਦੇ ਵਿੱਚ ਬਦਲਾਵ ਆਉਂਦਾ ਹੈ ਅਤੇ ਮਨੁੱਖੀ ਜੀਵਨ ਉੱਪਰ ਗ੍ਰਹਿ ਨਕਸ਼ਤਰਾਂ ਦਾ ਭਾਰੀ ਪ੍ਰਭਾਵ ਪੈੱਣ ਕਾਰਨ ਮਨੁੱਖ ਉਸੀ ਰਸਤੇ ਨੂੰ ਚੱਲ ਪੈਂਦਾ ਹੈ ਜਿਸ ਰਸਤੇ ਨੂੰ ਗ੍ਰਹਿ ਉਸ ਨੂੰ ਲੈ ਕੇ ਜਾਂਦੇ ਹਨ ਅਗਰ ਉਹ ਮਾਰਕ ਬਾਧਕ ਗ੍ਰਹਿਆਂ ਦੇ ਉਪਾਏ ਕਰਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਟ ਜਾਂਦੀਆਂ ਹਨ ਅਤੇ ਉਹਦੇ ਮਾਰਗ ਸਾਫ ਹੁੰਦੇ ਰਹਿੰਦੇ ਹਨ ਅਤੇ ਮਨੁੱਖ ਤਰੱਕੀ ਦੀ ਰਾਹ ਤੇ ਚੱਲਦਾ ਰਹਿੰਦਾ ਹੈ,ਬਹੁਤ ਸਾਰੇ ਐਸੇ ਮਨੁੱਖ ਦੇਖੇ ਹੋਣਗੇ ਜਿਨਾਂ ਕੋਲ ਪਹਿਲਾਂ ਕੁਛ ਨਹੀਂ ਹੁੰਦਾ ਅਤੇ ਅਚਾਨਕ ਹੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਚੁੰਮਦੇ ਹੋਏ ਅੱਗੇ ਵਧੀ ਜਾਂਦੇ ਹਨ ਅਤੇ ਹਰ ਪ੍ਰਕਾਰ ਦੇ ਭੋਤਿਕ ਸੁੱਖਾਂ ਨੂੰ ਭੋਗ ਰਹੇ ਹਨ ਇਹ ਉਹੀ ਜੋਤਿਸ਼ ਪ੍ਰੇਮੀ ਹਨ ਜੋ ਗ੍ਰਹਾਂ ਨਕਸ਼ੱਤਰਾਂ ਅਤੇ ਵਾਸਤੂ ਦੇ ਉਪਾਏ ਕਰਦੇ ਹਨ ਅਤੇ ਭਰਪੂਰ ਲਾਭ ਲੈ ਰਹੇ ਹਨ ਅਤੇ ਅਪਣੇ ਜੀਵਨ ਦਾ ਪੂਰਾ ਆਨੰਦ ਮਾਨ ਰਹੇ ਹਨ। ਪਟਿਆਲਾ ਦੇ ਮਸ਼ਹੂਰ ਜੋਤਿਸ਼ੀ ਆਚਾਰਯ ਸੁਨੀਲ ਗਰਗ ਨੇ ਜੋਤੀਸ਼ ਗਿਆਨ ਦੇ ਵਿੱਚ ਬਹੁਤ ਹੀ ਮਾਨਤਾ ਪ੍ਰਾਪਤ ਕੀਤੀ ਹੈ, ਦੇਸ਼ਾਂ ਵਿਦੇਸ਼ਾਂ ਤੋਂ ਸੁਨੀਲ ਗਰਗ ਨੂੰ ਮਿਲਣ ਵਾਸਤੇ ਲੋਕਾਂ ਦੀ ਰੋਜਾਨਾ ਭੀੜ ਲੱਗੀ ਰਹਿੰਦੀ ਹੈ ਅਤੇ ਕੁੰਡਲੀ ਦੇ ਮੁਤਾਬਿਕ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਹਰ ਸ਼ਹਿਰ ਤੋਂ ਲੋਕ ਸੁਨੀਲ ਗਰਗ ਨੂੰ ਮਿਲਣ ਵਾਸਤੇ ਉਤਾਵਲੇ ਰਹਿੰਦੇ ਹਨ ਅਤੇ ਇਹਨਾਂ ਦੇ ਉੱਪਰ ਬਹੁਤ ਵਿਸ਼ਵਾਸ ਕਰ ਰਹੇ ਹਨ ਅਤੇ ਇਹਨਾਂ ਦੀ ਬਹੁਤ ਹੀ ਪ੍ਰਸ਼ੰਸਾ ਵੀ ਕਰਦੇ ਹਨ ਕਿ ਸੁਨੀਲ ਗਰਗ ਕੋਲ ਬਹੁਤ ਹੀ ਅਦਭੁਤ ਗਿਆਨ ਹੈ ਦਿਵਯਾ ਸ਼ਕਤੀ ਹੋਣ ਦੇ ਕਾਰਨ ਇਸ ਗਿਆਨ ਦੀ ਪ੍ਰਾਪਤੀ ਵਿੱਚ ਚਾਰ ਚੰਦ ਲੱਗ ਜਾਂਦੇ ਹਨ ਸੁਨੀਲ ਗਰਗ ਨਾਲ ਗੱਲ ਬਾਤ ਕਰਦਿਆ ਉਹਨਾਂ ਨੇ ਦੱਸਿਆ ਕਿ ਕੁਦਰਤ ਦੇ ਨਿਯਮਾਂ ਦੀ ਪਾਲਨਾ ਕਰਨ ਵਾਲੇ ਨੂੰ ਹਮੇਸ਼ਾ ਕਿਸੀ ਨਾ ਕਿਸੀ ਰੂਪ ਦੇ ਵਿੱਚ ਪ੍ਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ ਅਗਰ ਉਸ ਦਾ ਪ੍ਰਯੋਗ ਮਨੁੱਖ ਆਪਣੇ ਜੀਵਨ ਵਿੱਚ ਉਤਰਦਾ ਹੈ ਤਾਂ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਬਹੁਤ ਹੀ ਲੋਕਾਂ ਨੇ ਜੋਤਿਸ਼ ਗਿਆਨ ਨੂੰ ਨਿਕਾਰਨ ਵਾਸਤੇ ਕੁਝ ਐਸੇ ਸੰਗਠਨਾਂ ਦਾ ਨਿਰਮਾਣ ਕੀਤਾ ਹੋਇਆ ਹੈ ਤਾਂ ਜੋ ਹਿੰਦੂ ਅਤੇ ਸਨਾਤਨ ਧਰਮ ਨੂੰ ਬਦਨਾਮ ਕੀਤਾ ਜਾ ਸਕੇ ਪਰ ਜੋਤਿਸ਼ ਗਿਆਨ ਇੱਕ ਐਸਾ ਗਿਆਨ ਹੈ ਜਿਸਨੂੰ ਕਦੀ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਬ੍ਰਹਿਮੰਡ ਦੇ ਮੁਤਾਬਿਕ ਬਣਦੀ ਹੈ ਅਤੇ ਚਲਦੀ ਹੈ ਸੂਰਜ ਚੰਦਰਮਾ ਦੀ ਚਾਲ ਗ੍ਰਹਿਆਂ ਦੀ ਚਾਲ ਜਿਸ ਹਿਸਾਬ ਨਾਲ ਬ੍ਰਹਿਮੰਡ ਦੇ ਵਿੱਚ ਗੋਚਰ ਕਰਦੀ ਰਹਿੰਦੀ ਹੈ ਕੁੰਡਲੀ ਦੇ ਵਿੱਚ ਵੀ ਗੋਚਰ ਕਰਦੀ ਰਹਿੰਦੀ ਹੈ ਜਿਸ ਦਾ ਪ੍ਰਭਾਵ ਮਨੁੱਖੀ ਜੀਵਨ ਦੇ ਉੱਪਰ ਪੈਂਦਾ ਰਹਿੰਦਾ ਹੈ ਇਸ ਕਰਕੇ ਇਸ ਜੋਤਿਸ਼ ਗਿਆਨ ਨੂੰ ਕਦੀ ਵੀ ਕੋਈ ਨਕਾਰ ਨਹੀਂ ਸਕਦਾ ਇਹ ਬਹੁਤ ਹੀ ਗਹਿਰਾ ਤੇ ਅਦਭੁਤ ਗਿਆਨ ਹੈ। ਇਸ ਦੀ ਪ੍ਰਾਪਤੀ ਸਿਰਫ ਕੁਦਰਤ ਦੇ ਬੰਦੇ ਨੂੰ ਹੀ ਹੋ ਸਕਦੀ ਹੈ ਆਮ ਕੋਈ ਵੀ ਇਸ ਗਿਆਨ ਨੂੰ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦਾ। ਇਸ ਵਿੱਚ ਪੂਰੀ ਤਰ੍ਹਾਂ ਡੁਬਣਾ ਪੈਂਦਾ ਹੈ ਤਾਂ ਜਾ ਕੇ ਇਸ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੁਨੀਲ ਗਰਗ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਮਨੁੱਖੀ ਜੀਵਨ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਕੋਈ ਵੀ ਤੱਤ ਦਾ ਸੰਤੁਲਨ ਵਿਗੜਨ ਕਾਰਨ ਮਨੁੱਖ ਦੇ ਜੀਵਨ ਦੇ ਵਿੱਚ ਉਸੀ ਤਰ੍ਹਾਂ ਦਾ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਅਨੁਕੂਲ ਕਰਨ ਵਾਸਤੇ ਜੋਤਿਸ਼ੀ ਉਪਾਏ ਦੱਸਦੇ ਹਨ ਜਿਸ ਦੇ ਕਰਨ ਨਾਲ ਉਹ ਗ੍ਰਹਿ ਅਨੁਕੂਲ ਹੋ ਜਾਂਦਾ ਹੈ ਅਤੇ ਮਨੁੱਖਤਾ ਨੂੰ ਅਤੇ ਵਿਅਕਤੀ ਨੂੰ ਸਫਲਤਾ ਮਿਲਣ ਲੱਗ ਜਾਂਦੀ ਹੈ ਸੰਸਾਰ ਦੇ ਵਿੱਚ ਹਰ ਚੀਜ਼ ਇੱਕ ਦੂਸਰੇ ਨਾਲ ਸਬੰਧ ਰੱਖਦੀ ਹੈ ਹਰ ਚੀਜ਼ ਕਿਸੀ ਨਾ ਕਿਸੀ ਗ੍ਰਹਿ ਦੇ ਨਾਲ ਸੰਬੰਧ ਰੱਖਦੀ ਹੈ ਕਿਸੀ ਨਾ ਕਿਸੀ ਨਕਸ਼ਤਰ ਦੇ ਨਾਲ ਸੰਬੰਧ ਰੱਖਦੀ ਹੈ ਜਿਸ ਤਰ੍ਹਾਂ ਚੰਦਰਮਾ ਜਲ ਦੇ ਨਾਲ ਸੰਬੰਧ ਰੱਖਦਾ ਹੈ ਸੂਰਜ ਅਗਨੀ ਦੇ ਨਾਲ ਸੰਬੰਧ ਰੱਖਦਾ ਹੈ ਉਸੀ ਤਰ੍ਹਾਂ ਸਾਰੇ ੨੭ ਨਕਸ਼ਤਰ ਅਤੇ ਸਾਰੇ ਗ੍ਰਹਿ ਅਤੇ ਸਾਰੀਆਂ ਰਾਸ਼ੀਆਂ ਵੀ ਕਿਸੇ ਨਾ ਕਿਸੇ ਤੱਤ ਅਤੇ ਗ੍ਰਹਿ ਦੇ ਨਾਲ ਸੰਬੰਧ ਰੱਖਦੀਆ ਹਨ ਜਿਸ ਕਰਕੇ ਜਿਵੇਂ ਜਿਵੇਂ ਗ੍ਰਹਿ ਜਿਸ ਜਿਸ ਰਾਸ਼ੀ ਦੇ ਵਿੱਚ ਬੈਠਦੇ ਹਨ ਉਸੀ ਤਰ੍ਹਾਂ ਦਾ ਪ੍ਰਭਾਵ ਦਿੰਦੇ ਰਹਿੰਦੇ ਹਨ।ਮਿੱਤਰ ਰਾਸ਼ੀ ਵਿੱਚ ਗ੍ਰਹਿ ਚੰਗਾ ਪ੍ਰਭਾਵ ਦਿੰਦੇ ਹਨ। ਜਿਸ ਰਾਸ਼ੀ ਵਿੱਚ ਗ੍ਰਹਿ ਨੀਚ ਦਾ ਹੁੰਦਾ ਹੈ ਉਥੇ ਬੁਰਾ ਪ੍ਰਭਾਵ ਦਿੰਦਾ ਹੈ।ਇਹਨਾਂ ਨੂੰ ਇੱਕ ਜੋਤਿਸ਼ ਆਚਾਰਯ ਹੀ ਉਪਾਏ ਕਰਵਾਕੇ ਠੀਕ ਕਰ ਸਕਦਾ ਹੈ ਜੋਤਿਸ਼ ਗਿਆਨ ਇੱਕ ਸਾਇੰਸ ਹੈ ਪ੍ਰਾਚੀਨ ਕਾਲ ਦੇ ਵਿੱਚ ਇਸ ਨੂੰ ਪੜਾਇਆ ਵੀ ਜਾਂਦਾ ਸੀ ਅਤੇ ਮੈਂ ਇਹ ਵੀ ਮੰਗ ਕਰਦਾ ਹਾਂ ਕਿ ਇਸ ਨੂੰ ਹੁਣ ਵੀ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਜੋਤਿਸ਼ ਗਿਆਨ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ ਜੋਤੀਸ਼ੀ ਭਲੇ ਹੀ ਰੱਬ ਨਹੀਂ ਹੁੰਦਾ ਲੇਕਿਨ ਰੱਬ ਤੋਂ ਘੱਟ ਵੀ ਨਹੀਂ ਹੁੰਦਾ ਮਰਦੇ ਹੋਏ ਨੂੰ ਅਗਰ ਡਾਕਟਰ ਬਚਾ ਸਕਦਾ ਹੈ ਤਾਂ ਇੱਕ ਜੋਤਿਸ਼ ਵੀ ਬਚਾ ਸਕਦਾ ਹੈ।ਸੁਨੀਲ ਗਰਗ ਨਾਲ ਗੱਲ ਕਰਕੇ ਬਹੁਤ ਹੀ ਆਨੰਦ ਮਿਲ ਰਿਹਾ ਸੀ ਅਤੇ ਇਨੇ ਗਿਆਨ ਦੇ ਸਾਗਰ ਦੇ ਵਿੱਚੋ ਜੋ ਬੁੰਦਾ ਗਿਆਨ ਦੀਆਂ ਮਿਲ ਰੀਆ ਸੀ ਉਹ ਵੀ ਬਹੁਤ ਜਿਆਦਾ ਲੱਗ ਰਹਿਆ ਸੀ। ਕਿਉਂਕਿ ਉਹਨਾਂ ਕੋਲ ਇਨਾ ਗਿਆਨ ਇੰਨੀਆਂ ਗੱਲਾਂ ਸੁਣ ਕੇ ਅਸੀਂ ਵੀ ਬਹੁਤ ਹੀ ਵਿਚਲਿਤ ਹੋ ਰਹੇ ਸੀ।ਜਿਸ ਤਰ੍ਹਾਂ ਵਿਅਕਤੀ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਸੀ ਤਾਂ ਅਸੀਂ ਵੀ ਦੇਖ ਕੇ ਬਹੁਤ ਆਨੰਦਿਤ ਹੋ ਰਹੇ ਸੀ।ਇੱਕ ਮਨੁੱਖ ਨੂੰ ਇੰਨੇ ਮਾਨ ਸਨਮਾਨ ਨਾਲ ਬੁਲਾਇਆ ਜਾ ਰਿਹਾ ਹੈ ਤਾਂ ਜਰੂਰ ਇਹਨਾਂ ਵਿੱਚ ਰੱਬ ਦਾ ਹੀ ਵਾਸ ਹੈ ਸੁਨੀਲ ਗਰਗ ਆਪਣੀ ਸੇਵਾਵਾਂ ਪਟਿਆਲਾ ਚੰਡੀਗੜ੍ਹ ਪੰਚਕੁਲਾ ਹਿਮਾਚਲ ਦੇ ਵਿੱਚ ਦੇ ਰਹੇ ਹਨ।ਜੋਤਿਸ਼ ਗਿਆਨ,ਅੰਕ ਸ਼ਾਸਤਰ ਅਤੇ ਵਾਸਤੂ ਸ਼ਾਸਤਰ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਅਤੇ ਸਿੱਖਣ ਦੀ ਸਲਾਹ ਵੀ ਦਿੰਦੇ ਹਨ।

Related Post

Leave a Reply

Your email address will not be published. Required fields are marked *