ਪਟਿਆਲਾ ਰੇਲਵੇ ਸਟੇਸ਼ਨ ਸੁਪਰਡੈਂਟ ਸ਼੍ਰੀ ਜਨਕ ਰਾਜ ਜੀ ਨੇ ਸੰਭਾਲਿਆ ਅਹੁਦਾ….

ਪਟਿਆਲਾ ਰੇਲਵੇ ਸਟੇਸ਼ਨ ਸੁਪਰਡੈਂਟ ਸ਼੍ਰੀ ਜਨਕ ਰਾਜ ਜੀ ਨੇ ਸੰਭਾਲਿਆ ਅਹੁਦਾ….

ਪਟਿਆਲਾ (3 ਅਪ੍ਰੈਲ ) ਰੇਲਵੇ ਸਟੇਸ਼ਨ ਸੁਪਰਡੈਂਟ ਦਾ ਅਹੁਦਾ ਸ਼੍ਰੀ ਜਨਕ ਰਾਜ ਵਲੋਂ ਸੰਭਾਲਿਆ ਗਿਆ ਹੈ ਇਸ ਤੋਂ ਪਹਿਲਾਂ ਉਹ ਅੰਬਾਲਾ ਡਿਵੀਜਨ ਵਿਖੇ ਵੱਖ ਵੱਖ ਅਹੁਦਿਆਂ ਉੱਪਰ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾ ਚੁੱਕੇ ਹਨ !ਤਰਕਸ਼ੀਲ ਸੁਸਾਇਟੀ ਪੰਜਾਬ ਰਜਿ : ਦੀ ਇਕਾਈ ਅਰਬਨ ਅਸਟੇਟ ਵਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਕਾਈ ਮੁੱਖੀ ਸੁਰਿੰਦਰ ਪਾਲ ਅਤੇ ਜੋਨ ਮੁੱਖੀ ਅਕਸ਼ੇ ਖਨੌਰੀ ਨੇ ਕਿਹਾ ਕਿ ਜਨਕ ਰਾਜ ਇਕ ਉੱਚ ਯੋਗਤਾ ਤਜਰਬੇਕਾਰ ਅਫਸਰ ਹਨ ਉਹਨਾਂ ਆਸ ਪ੍ਰਗਟਾਈ ਕੇ ਆਉਣ ਵਾਲੇ ਸਮੇਂ ਵਿੱਚ ਸਟੇਸ਼ਨ ਦੀ ਦਿੱਖ ਹੋਰ ਵਧੀਆ ਬਣਾਉਣਗੇ ਅਤੇ ਰੇਲਵੇ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗਾਂ ਨਾਲ ਕਰਨ ਦੇ ਨਾਲ ਨਾਲ ਯਾਤਰੀਆਂ, ਪਟਿਆਲਾ ਵਾਸੀਆਂ ਨੂੰ ਵਧੀਆ ਸੁੱਖ ਸਹੂਲਤਾਂ ਮੁਹਈਆ ਕਰਵਾਉਂਣਗੇ ! ਸ਼੍ਰੀ ਅਜੀਤ ਸਿੰਘ TI ਵਲੋਂ ਜਨਕ ਰਾਜ ਨੂੰ ਜੀ ਆਇਆਂ ਕਹਿਦਿਆਂ ਉਹਨਾਂ ਵਲੋਂ ਕੀਤੇ ਕੰਮਾਂ ਦੀ ਸ਼ਲਾਂਘਾ ਕੀਤੀ ਅਤੇ ਸ਼੍ਰੀ ਕੇ ਪੀ ਮੀਨਾ ਨੂੰ ਵਿਦਾਇਗੀ ਦੀਆਂ ਸ਼ੁਭ ਇਛਾਵਾਂ ਦਿਤੀਆਂ ! ਰੇਲਵੇ ਥਾਣਾ ਦੇ ਮੁੱਖ ਇੰਚਾਰਜ ਸ਼੍ਰੀ ਅੰਕੁਰਦੀਪ ਸਿੰਘ ਨੇ ਉਹਨਾਂ ਦਾ ਸੁਆਗਤ ਕਰਦਿਆਂ ਕਿਹਾ ਕੇ ਰੇਲਵੇ ਪੁਲਿਸ ਹਮੇਸ਼ਾਂ ਪੂਰਾ ਸਹਿਯੋਗ ਕਰੇਗੀ ! ਇਸ ਪ੍ਰਭਾਵ ਸ਼ਾਲੀ ਸਮਾਰੋਹ ਨੂੰ ਬਲਜੀਤ ਸਿੰਘ SI, ਹਰਿੰਦਰ ਸਿੰਘ, ਧਰਮਿੰਦਰ ਸਿੰਘ ਲੈਕਚਰਾਰ, ਮਾਸਟਰ ਨਰਿੰਦਰ ਸਿੰਘ, ਰਾਜ ਕੁਮਾਰ ਡਿਪਟੀ ਸਟੇਸ਼ਨ ਮਾਸਟਰ, ਵਿਨੇ ਕੁਮਾਰ, ਪ੍ਰਮੋਦ ਕੁਮਾਰ CTN, ਨੇ ਆਪਣੇ ਵਿਚਾਰ ਸਾਂਝੇ ਕੀਤੇ !

Related Post

Leave a Reply

Your email address will not be published. Required fields are marked *