ਨਾਭਾ ਵਿਖੇ ਡਾ: ਗਾਂਧੀ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ – ਸਮਾਗਮ ‘ਚ ਪੁੱਜੇ ਹਜ਼ਾਰਾਂ ਵਰਕਰ

ਨਾਭਾ ਵਿਖੇ ਡਾ: ਗਾਂਧੀ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ – ਸਮਾਗਮ ‘ਚ ਪੁੱਜੇ ਹਜ਼ਾਰਾਂ ਵਰਕਰ

ਡਾ: ਗਾਂਧੀ ਦੇ ਦਫ਼ਤਰ ਉਦਘਾਟਨ ਸਮਾਗਮ ਨੇ ਰੈਲੀ ਦਾ ਰੂਪ ਧਾਰਿਆ

ਪਟਿਆਲਾ ਹਲਕੇ ਦੇ ਵਿਕਾਸ ਲਈ ਸੰਸਦ ਅੰਦਰ ਡੱਟ ਕੇ ਖੜਾਂਗਾ : ਡਾ: ਗਾਂਧੀ

ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਨਾਭਾ ਵਿਖੇ ਕਾਕਾ ਰਣਦੀਪ ਸਿੰਘ ਦੇ ਗ੍ਰਹਿ ਵਿਖੇ ਵੱਡੀ ਜਨਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਪੰਚਾਂ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਵਿਧਾਨ ਸਭਾ ਹਲਕਾ ਨਾਭਾ ਤੋਂ ਵੱਡੀ ਲੀਡ ਦਿਵਾਉਣ ਦਾ ਭਰੋਸਾ ਦਵਾਇਆ। ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪਟਿਆਲਾ ਲਈ ਇਹ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿ ਹਲਕੇ ਨੂੰ ਐਨਾ ਦਿਆਨਤਦਾਰ ਅਤੇ ਇਮਾਨਦਾਰ ਉਮੀਦਵਾਰ ਡਾ: ਗਾਂਧੀ ਦੇ ਰੂਪ ਵਿੱਚ ਮਿਲਿਆ ਹੈ।

ਇਸ ਉਪਰੰਤ ਡਾਕਟਰ ਧਰਮਵੀਰ ਗਾਂਧੀ ਇੱਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਵਾਲ਼ੇ ਸਥਾਨ ‘ਤੇ ਪੁੱਜੇ । ਜਿੱਥੇ ਸਾਬਕਾ ਮੰਤਰੀ ਸਾਧੂ ਸਿੰਘ ਦੇ ਸਮਰਥਕਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਡਾ: ਧਰਮਵੀਰ ਗਾਂਧੀ ਵੱਲੋਂ ਕਿਹਾ ਗਿਆ ਕਿ ਇਹ ਚੋਣ ਦੇਸ਼ ਦੀ ਇੱਕ ਇਤਿਹਾਸਕ ਚੋਣ ਹੈ। ਦੇਸ਼ ਅੰਦਰ ਭਾਈਚਾਰਕ ਸਾਂਝ ਬਚੇਗੀ ਕਿ ਖ਼ਤਮ ਹੋਵੇਗੀ,ਇਹ ਇਸ ਚੋਣ ਨੇ ਤੈਅ ਕਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਰਾਜ ਨੂੰ ਸਿਰਫ਼ ਕਾਂਗਰਸ ਹੀ ਟੱਕਰ ਦੇ ਸਕਦੀ ਹੈ। ਇਸ ਲਈ ਅੱਜ ਲੋੜ ਹੈ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ।

ਹੋਰਨਾਂ ਬੁਲਾਰਿਆਂ ਨੇ ਬੋਲਦਿਆਂ ਡਾਕਟਰ ਧਰਮਵੀਰ ਗਾਂਧੀ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਡਾਕਟਰ ਗਾਂਧੀ ਦਾ ਪੰਜ ਸਾਲ ਦਾ ਕੰਮ ਹੀ ਸ਼੍ਰੀਮਤੀ ਪ੍ਰਨੀਤ ਕੌਰ ਦੇ ਵੀਹ ਸਾਲਾਂ ਦੇ ਕੰਮ ‘ਤੇ ਭਾਰੀ ਪੈਂਦਾ ਹੈ। ਡਾਕਟਰ ਗਾਂਧੀ ਕੋਲ ਹੋਰਨਾਂ ਵਾਂਗ ਸਿਰਫ਼ ਹਵਾਈ ਗੱਲਾਂ ਨਹੀਂ ਸਗੋਂ ਪਟਿਆਲਾ ਦੇ ਵਿਕਾਸ ਅਤੇ ਪੰਜਾਬ ਦੇ ਸੁਆਲਾਂ ਬਾਰੇ ਇੱਕ ਸਪੱਸ਼ਟ ਨਜ਼ਰੀਆ ਅਤੇ ਏਜੰਡਾ ਹੈ। ਇਸ ਲਈ ਇਹਨਾਂ ਨੂੰ ਹੀ ਜਿਤਾਉਣਾ ਬਣਦਾ ਹੈ।

ਇਸ ਦੌਰਾਨ ਵਿਵੇਕ ਸਿੰਗਲਾ ਪ੍ਰਧਾਨ ਸ਼ਹਿਰੀ,ਬਲਵਿੰਦਰ ਸਿੰਘ ਬਿੱਟੂ ਪ੍ਰਧਾਨ ਨਾਭਾ ਦਿਹਾਤੀ,ਕਾਕਾ ਰਣਦੀਪ ਸਿੰਘ ਸਾਬਕਾ ਮੰਤਰੀ,ਜ਼ਿਲ੍ਹਾ ਪ੍ਰਧਾਨ ਮਹੰਤ ਹਰਦਵਿੰਦਰ ਸਿੰਘ ਖਨੌੜਾ,ਸਹਿਜਵੀਰ ਸਿੰਘ ਚੱਠਾ,ਹਰਬੰਸ ਸਿੰਘ, ਭੁਪਿੰਦਰ ਸਿੰਘ, ਗੁਰਸ਼ਰਨ ਕੌਰ ਰੰਧਾਵਾ ਸੂਬਾ ਪ੍ਰਧਾਨ ਮਹਿਲਾ ਕਾਂਗਰਸ ਸਮੇਤ ਵੱਡੀ ਗਿਣਤੀ ਵਿੱਚ ਪੰਚ-ਸਰਪੰਚ,ਅਹੁਦੇਦਾਰ,ਵਰਕਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

 

Related Post

Leave a Reply

Your email address will not be published. Required fields are marked *