ਦੇਸ਼ ਦੀ ਗਰੀਬੀ ਮੋਦੀ ਸਰਕਾਰ ਦੇ ਏਜੰਡੇ ਵਿੱਚ ਨਹੀ ਹੈ- ਡਾ ਬਲਬੀਰ
ਨਾਭਾ ਫੇਰੀ ਦੇ ਦੌਰਾਨ ਭਾਦਸੋਂ ਦੇ ਚੋਣ ਦਫਤਰ ਦਾ ਵੀ ਕੀਤਾ ਉਦਘਾਟਨ
ਪਟਿਆਲਾ, 18 ਮਈ ( ) ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਨੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਨਾਭਾ ਦੇ ਕਈ ਵਾਰਡਾ ਅਤੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਡਾ ਬਲਬੀਰ ਨੇ ਜਿੰਦਲਪੁਰ, ਰੈਸਲ, ਤਰਖੇੜੀ, ਸਹੋਲੀ, ਰਾਇਮਲ ਮਾਜਰੀ, ਵਾਰਡ ਨੰ 14 ਤੋਂ 17 ਦੇ ਲੋਕਾਂ ਨਾਲ ਮਿਲਣੀ ਕੀਤੀ ਅਤੇ ਇਸੇ ਫੇਰੀ ਦੌਰਾਨ ਉਨਾਂ ਭਾਦਸੋਂ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ।
ਇਸ ਦੌਰਾਨ ਵੱਖ ਵੱਖ ਮੰਚਾਂ ਤੋਂ ਸੰਬੋਧਨ ਕਰਦਿਆ ਡਾ ਬਲਬੀਰ ਨੇ ਕਿਹਾ ਕਿ ਸਾਬਕਾ ਸਰਕਾਰਾਂ ਨੇ ਆਪਣੇ ਸ਼ਾਸਨ ਚ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚੀਆਂ ਸਨ ਅਤੇ ਆਪ ਸਰਕਾਰ ਪਹਿਲੀ ਸਰਕਾਰ ਹੈ ਜੋ ਪੰਜਾਬ ਵਿਚਲੀ ਤਰੱਕੀ ਲਈ ਅਤੇ ਸਰਕਾਰ ਦੀ ਆਮਦਨ ਦੇ ਵਾਧੇ ਲਈ ਜਾਇਦਾਦਾਂ ਖ਼ਰੀਦ ਰਹੀ ਹੈ। ਮਾਨ ਸਰਕਾਰ ਨੇ ਜੀਵੀਕੇ ਥਰਮਲ ਪਾਵਰ ਪਲਾਂਟ ਖ਼ਰੀਦਿਆ। ਹੁਣ ਇਹ ਪਾਵਰ ਪਲਾਂਟ ਪੰਜਾਬ ਦੇ ਘਰਾਂ ਅਤੇ ਖੇਤਾਂ ਨੂੰ ਮੁਫ਼ਤ ਬਿਜਲੀ ਦੇਣ ਵਿੱਚ ਯੋਗਦਾਨ ਪਾ ਰਿਹਾ ਹੈ। ੳਹਨਾਂ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਨੂੰ ਦਿਨ ਵੇਲੇ 11 ਘੰਟੇ ਨਿਰਵਿਘਨ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਗਿਣਾਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਨੌਜਵਾਨ, ਬੱਚੇ ਅਤੇ ਬਜ਼ੁਰਗ ਖ਼ੁਦ ਸਰਕਾਰ ਲਈ ਬੋਲ ਰਹੇ ਹਨ। ਪਰ ਇਸ ਦੇ ਉਲਟ ਦੇਸ਼ ਦੀ ਗਰੀਬੀ ਮੋਦੀ ਸਰਕਾਰ ਦੇ ਏਜੰਡੇ ਵਿੱਚ ਹੈ ਹੀ ਨਹੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਚੋਣ ਹੁਣ ਤੱਕ ਹੋਈਆਂ ਚੋਣਾਂ ਤੋਂ ਵੱਖਰੀ ਹੈ ਕਿਉਂਕਿ ਦੇਸ਼ ਅੰਦਰ ਸੱਤਾ ਪ੍ਰਾਪਤੀ ਲਈ ਜਿੱਥੇ ਭਾਜਪਾ ਫ਼ਿਰਕੂ ਮਾਹੌਲ ਸਿਰਜ ਰਹੀ ਹੈ ਉਥੇ ਕਾਂਗਰਸ ਅਤੇ ਅਕਾਲੀ ਵੀ ਲੋਕਾਂ ਨੂੰ ਝੂਠੇ ਲਾਰਿਆਂ ਅਤੇ ਝੂਠੀਆਂ ਗਾਰੰਟੀਆਂ ਦੇ ਕੇ ਗੁਮਰਾਹ ਕਰ ਰਹੀਆਂ ਹਨ। ਇਹ ਪਾਰਟੀਆਂ ਦੇਸ਼ ਨੂੰ ਦਰਪੇਸ਼ ਮਹਿੰਗਾਈ, ਬੇਰੁਜ਼ਗਾਰੀ, ਨਿੱਜੀਕਰਨ, ਘੱਟ ਗਿਣਤੀਆਂ ਨਾਲ ਹਰ ਪੱਧਰ ’ਤੇ ਵਿਤਕਰਾ ਆਦਿ ਮੁੱਦਿਆਂ ’ਤੇ ਚੁੱਪ ਹਨ। ਉਨਾ ਕਿਹਾ ਕਿ ਮਾਨ ਸਰਕਾਰ ਤਾਨਾਸ਼ਾਹੀ ਭਾਜਪਾ ਸਰਕਾਰ ਦੇ ਖਿਲਾਫ ਲੜ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਬਣਾਓ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਟਿਵਾਣਾ, ਗੁਰਲਾਲ ਸਿੰਘ ਮੱਲੀ, ਕਪਿਲ ਮਾਨ, ਡਾ ਸੁਖਦੇਵ ਸਿੰਘ ਸੰਧੂ, ਭੁਪਿੰਦਰ ਸਿੰਘ ਕਲੱਰ ਮਾਜਰੀ, ਮੇਜਰ ਸਿੰਘ ਤੁੰਗਾਂ, ਸੁਖਦੀਪ ਸਿੰਘ ਖਹਿਰਾ, ਸੂਬੇਦਾਰ ਗੁਰਿੰਦਰ ਸਿੰਘ ਕੁਲਾਰਾਂ, ਨਿਰਭੈ ਸਿੰਘ ਘੁੰਡਰ, ਰਜਨੀਸ਼ ਕੁਮਾਰ ਸੋਨੂ, ਜਸਵੀਰ ਸਿੰਘ ਵਜੀਦਪੁਰ, ਧਰਮਿੰਦਰ ਸਿੰਘ ਸੁੱਖੇਵਾਲ, ਇੰਦਰਜੀਤ ਸਿੰਘ ਸਰਾਜਪੁਰ, ਗੌਨਾ ਗਰਗ, ਨਵਜੋਤ ਸਿੰਘ ਪੂਨੀਆ, ਜਗਵਿੰਦਰ ਸਿੰਘ ਪੂਨੀਆ, ਵਰਿੰਦਰ ਸਿੰਘ ਕਕਰਾਲਾ, ਅਮਨ ਗਰਗ, ਸੁਖਦੀਪ ਸਿੰਘ ਖਹਿਰਾ, ਸਿਮਰਨ ਸਿੰਘ ਅੜਕ ਚੋਹਾਨ, ਸੁਖਜਿੰਦਰ ਸਿੰਘ ਟੌਹੜਾ, ਕਿਸਾਨ ਅਤੇ ਪਿੰਡ ਵਾਸੀ ਮੌਜੂਦ ਸਨ