ਦੇਸ਼ ਦਾ ਸਵਿਧਾਨ ਬਚਾਉਣ ਲਈ ਇੱਕ ਜੂਨ ਨੂੰ ਆਮ ਆਦਮੀ ਕਰੇਗਾ ਪਹਿਲ- ਡਾ ਬਲਬੀਰ

ਦੇਸ਼ ਦਾ ਸਵਿਧਾਨ ਬਚਾਉਣ ਲਈ ਇੱਕ ਜੂਨ ਨੂੰ ਆਮ ਆਦਮੀ ਕਰੇਗਾ ਪਹਿਲ- ਡਾ ਬਲਬੀਰ

-ਕਈ ਕਾਂਗਰਸੀ ਆਗੂ ਅਤੇ ਹੋਰ ਪਾਰਟੀਆ ਦੇ ਨੁਮਾਇੰਦੇ ਹੋਏ ਆਪ ਵਿੱਚ ਸ਼ਾਮਲ

ਪਟਿਆਲਾ 20 ਮਈ ( ) ਕੇਂਦਰ ਸਰਕਾਰ ਦੀ ਸ਼ਹਿ ’ਤੇ ਈ ਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਬੰਦ ਕਰਕੇ ਸੋਚਿਆ ਕਿ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪਰ ਭਗਤ ਸਿੰਘ ਦੀ ਸੋਚ ਅਤੇ ਇਨਕਲਾਬ ’ਚੋਂ ਪੈਦਾ ਹੋਈ ਪਾਰਟੀ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਪ੍ਰਗਟਾਵਾ ਲੋਕ ਸਭਾ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਨੇ ਪਟਿਆਲ਼ਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਆਗੂਆਂ ਸਮੇਤ ਵੱਖ ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਕੀਤਾ। ਉਨ੍ਹਾ ਕਿਹਾ ਕਿ ਆਪ ਦੇ 2 ਸਾਲ ਦੀ ਚੰਗੀ ਕਾਰਗੁਜਾਰੀ ਨੂੰ ਦੇਖਦਿਆਂ ਕਈ ਕਾਂਗਰਸੀ ਆਗੂ ਅਤੇ ਹੋਰ ਪਾਰਟੀਆ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਡਾ ਬਲਬੀਰ ਨੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਇਸ ਪਿਆਰ ਦਾ ਕਰਜ਼ਾ ਮੈਂ ਸੱਤ ਜਨਮਾਂ ’ਚ ਵੀ ਨਹੀਂ ਚੁਕਾ ਸਕਦਾ। ਲੋਕ ਦੂਜੇ ਆਗੂਆਂ ਲਈ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ ਪਰ ਤੁਸੀਂ ਮੇਰੇ ਤੇ ਫੁੱਲਾਂ ਦੀ ਵਰਖਾ ਕਰਦੇ ਹਨ, ਇਹ ਹੀ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਨੂੰ ਪਟਿਆਲਾ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਿਲਆ ਹੈ। ਉਨ੍ਹਾਂ ਕਿਹਾ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਕੰਮ ਕਰ ਕੇ, ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਕੇ ਅਤੇ ਉਨ੍ਹਾਂ ਦੀ ਸੇਵਾ ਕਰ ਕੇ ਜੋ ਖ਼ੁਸ਼ੀ ਮਿਲਦੀ ਹੈ, ਉਹ ਸਭ ਤੋਂ ਅਨਮੋਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਦੋ ਸਾਲਾਂ ’ਚ ਕੰਮ ਕੀਤੇ। ਇਸੇ ਲਈ ਦੇਸ਼ ਦਾ ਸਵਿਧਾਨ ਬਚਾਉਣ ਲਈ ਇੱਕ ਜੂਨ ਨੂੰ ਹਰ ਆਮ ਆਦਮੀ ਮੋਦੀ ਸਰਕਾਰ ਦਾ ਤਖ਼ਤਾਂ ਪਲਟ ਕਰਨ ਵਿਚ ਪਹਿਲ ਕਰੇਗਾ।

ਹੋਰ ਬੋਲਦਿਆ ਡਾ ਬਲਬੀਰ ਨੇ ਕਿਹਾ ਕਿ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਮਾਨ ਸਰਕਾਰ ਨੇ ਕਰੀਬ 43 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸਿੱਖਿਆ ਅਤੇ ਸਿਹਤ ਸਹੂਲਤਾਂ ’ਚ ਕ੍ਰਾਂਤੀਕਾਰੀ ਸੁਧਾਰ ਕਰਨ ਦੇ ਨਾਲ ਨਾਲ ਮੁਫ਼ਤ ਬਿਜਲੀ ਦਾ ਆਪਣਾ ਵਾਅਦਾ ਵੀ ਪੂਰਾ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਜਨਤਾ ਬਾਕੀ ਪਾਰਟੀਆਂ ਨੂੰ ਨਕਾਰ ਕੇ ਲੋਕਾਂ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਮਿਸ਼ਨ ਦਾ ਹਿੱਸਾ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਮੰਨੂ ਸੰਯੁਕਤ ਸਕੱਤਰ ਪੰਜਾਬ, ਧਰਮਿੰਦਰ ਸਿੰਘ ਸਾਹਪੁਰ, ਸਤਨਾਮ ਸਿੰਘ ਢਿਡਸਾ, ਰਾਕੇਸ ਕੁਮਾਰ ਬੱਗਾ, ਬਲਕਾਰ ਗੱਜੁਮਾਜਰਾ, ਗੁਲਜ਼ਾਰ ਵਿਰਕ, ਹੇਰੀ ਸਰਪੰਚ, ਜਸਵੀਦਰ ਸਿੰਘ ਸੇਰਗੜ ਅਤੇ ਹੋਰ ਕਈ ਸਥਾਨਕ ਨਿਵਾਸੀ ਮੌਜੂਦ ਸਨ।

Related Post

Leave a Reply

Your email address will not be published. Required fields are marked *