ਡੇਰਾਬੱਸੀ ਹਲਕੇ ‘ਚ ਡਾ: ਗਾਂਧੀ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ

 

*ਡੇਰਾਬੱਸੀ ਹਲਕੇ ‘ਚ ਡਾ: ਗਾਂਧੀ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ *

*ਹੋਰਨਾਂ ਕੋਲ ਸੱਤਾ ਅਤੇ ਪੈਸੇ ਦੀ ਤਾਕਤ ਪਰ ਮੇਰੀ ਤਾਕਤ ਇਲਾਕੇ ਦੇ ਲੋਕ ਹਨ – ਡਾ: ਗਾਂਧੀ*

*ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਿਚਲੀ ਸਰਕਾਰ ਅੱਜ ਦੀ ਸਭ ਤੋਂ ਵੱਡੀ ਲੋੜ – ਡਾ: ਗਾਂਧੀ*

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾਬੱਸੀ ਅਧੀਨ ਪੈਂਦੇ ਜ਼ੀਰਕਪੁਰ ਵਿਖੇ ਅਤੇ ਹੋਰ ਦਰਜਨ ਦੇ ਕਰੀਬ ਥਾਵਾਂ ਤੇ ਚੋਣ ਪ੍ਰਚਾਰ ਕੀਤਾ ਗਿਆ। ਇਹਨਾਂ ਸਮਾਗਮਾਂ ਦਾ ਆਯੋਜਨ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਉਦੈਵੀਰ ਸਿੰਘ ਢਿੱਲੋਂ, ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੀਤਾ ਗਿਆ ਸੀ।

ਡਾ: ਧਰਮਵੀਰ ਗਾਂਧੀ ਨੇ ਇਸ ਮੌਕੇ ਕਿਹਾ ਕਿ ਮੇਰਾ ਪਿਛਲੇ 50 ਸਾਲ ਦਾ ਸਮਾਜਿਕ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਲੋਕਾਂ ਦੇ ਸਾਹਮਣੇ ਹੈ। ਮੇਰੇ ਸਾਹਮਣੇ ਵਾਲ਼ੇ ਉਮੀਦਵਾਰ ਬੇਸ਼ੱਕ ਪੈਸੇ ਅਤੇ ਸੱਤਾ ਦੀ ਤਾਕਤ ਪੱਖੋਂ ਬਹੁਤ ਤਾਕਤਵਰ ਹਨ ਪਰ ਮੇਰੇ ਨਾਲ਼ ਮੇਰੇ ਲੋਕ ਖੜ੍ਹੇ ਹਨ ਅਤੇ ਲੋਕਾਂ ਦੀ ਤਾਕਤ ਹੀ ਮੈਨੂੰ ਸੰਸਦ ਵਿੱਚ ਪਹੁੰਚਾਏਗੀ ਅਤੇ ਮੈਂ ਸੰਸਦ ਵਿੱਚ ਪੁੱਜ ਕੇ ਪੰਜਾਬ – ਪੰਜਾਬੀ – ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਾਂਗਾ।

ਓਹਨਾਂ ਕਿਹਾ ਕਿ ਸਾਡੀ ਚੋਣ ਮੁਹਿੰਮ ਦੌਰਾਨ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਅਤੇ ਨਵੇਂ ਪਰਿਵਾਰ ਵੀ ਲਗਾਤਾਰ ਸ਼ਾਮਿਲ ਹੋ ਰਹੇ ਹਨ। ਅੱਜ ਦੇਸ਼ ਦੀ ਜੋ ਹਾਲਤ ਹੈ,ਉਸ ਮੌਕੇ ਸਿਰਫ਼ ਕਾਂਗਰਸ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਹੋ ਕੇਂਦਰ ਵਿਚਲੀ ਮੋਦੀ ਸਰਕਾਰ ਨਾਲ਼ ਟੱਕਰ ਲੈ ਸਕਦੀ ਹੈ। ਇਸ ਲਈ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਇਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰੋ ਤਾਂਕਿ ਅਸੀਂ ਸੱਤਾ ਵਿੱਚ ਆ ਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ,ਦੁਕਾਨਦਾਰਾਂ, ਛੋਟੇ ਵਪਾਰੀਆਂ ਸਮੇਤ ਹਰ ਵਰਗ ਲਈ ਕੰਮ ਕਰ ਸਕੀਏ।

ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਦੱਸਿਆ ਗਿਆ ਕਿ ਓਹਨਾਂ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਢ ਰੱਖਿਆ ਹੈ ਅਤੇ ਓਹ ਪੂਰੇ ਯਕੀਨ ਨਾਲ਼ ਕਹਿ ਸਕਦੇ ਹਨ ਕਿ ਇਸ ਵਾਰ ਇਲਾਕੇ ‘ਚੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜੇਤੂ ਰਹੇਗੀ।

Related Post

Leave a Reply

Your email address will not be published. Required fields are marked *