ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ

5 ਮਈ 2024

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ


ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ‘ਚ ਚੋਣ ਰੈਲੀਆਂ ਕਰਨ ਲਈ ਜਿੱਥੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਤੋਂ ਲਗਾਤਾਰ ਕਾਂਗਰਸੀ ਆਗੂ ਪਟਿਆਲਾ ਪੁੱਜ ਰਹੇ ਹਨ,ਉੱਥੇ ਹੀ ਸਥਾਨਕ ਆਗੂ ਵੀ ਆਪਸੀ ਸ਼ਿਕਵੇ ਭੁਲਾ ਕੇ ਡਾ: ਗਾਂਧੀ ਦੇ ਹੱਕ ਵਿੱਚ ਰੋਜ਼ਾਨਾ ਕਈ-ਕਈ ਸਮਾਗਮ ਕਰਵਾ ਰਹੇ ਹਨ।

ਇਸੇ ਤਹਿਤ ਹੀ ਅੱਜ ਸ੍ਰੀ ਸੰਜੀਵ ਸ਼ਰਮਾ ਕਾਲੂ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਵੱਲੋਂ ਪਟਿਆਲਾ ਵਿਖੇ ਇੱਕ ਵਿਸ਼ਾਲ ਜਨ ਸਭਾ ਕਰਵਾਈ ਗਈ ਜਿਸ ਵਿੱਚ ਸਾਬਕਾ ਸਿੱਖਿਆ ਤੇ ਖੇਡ ਮੰਤਰੀ ਅਤੇ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਸ: ਪ੍ਰਗਟ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਭਾਈਚਾਰੇ ਲਈ ਖ਼ਤਰਾ ਹੈ। ਇਹ ਸਰਕਾਰ ਦੇਸ਼ ਨੂੰ ਅਗਾਂਹ ਤੋਰਨ ਦੀ ਬਜਾਏ ਪਿੱਛੇ ਨੂੰ ਲਿਜਾ ਰਹੀ ਹੈ ਅਤੇ ਲੋਕਾਂ ਵਿੱਚ ਧਰਮ ਦੇ ਨਾਂਅ ਹੇਠ ਵੰਡੀਆਂ ਪਾ ਰਹੀ ਹੈ। ਇਸਤੋਂ ਇਲਾਵਾ ਪੰਜਾਬ ਦੀ ਸੂਬਾ ਸਰਕਾਰ ਹਰ ਫ਼ਰੰਟ ‘ਤੇ ਫੇਲ੍ਹ ਹੋਈ ਹੈ। ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪੰਜਾਬ ਸਿਰ ਲਗਾਤਾਰ ਕਰਜ਼ਾ ਚੜ੍ਹਾ ਰਹੀ ਹੈ। ਉਹਨਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਆਪਣੀ ਨੁਮਾਇੰਦਗੀ ਕਰਨ ਲਈ ਡਾਕਟਰ ਧਰਮਵੀਰ ਗਾਂਧੀ ਦੇ ਰੂਪ ਵਿੱਚ ਬਹੁਤ ਇਮਾਨਦਾਰ ਉਮੀਦਵਾਰ ਮਿਲਿਆ ਹੈ,ਇਲਾਕੇ ਦੇ ਲੋਕਾਂ ਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ।

ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਓਹ ਪਟਿਆਲਾ ਸਮੇਤ ਸਮੁੱਚੇ ਪੰਜਾਬ ਲਈ ਕੰਮ ਕਰਨ ਵਾਸਤੇ ਪ੍ਰਤੀਬੱਧ ਹਨ ਅਤੇ ਜਿੱਤ ਕੇ ਹਲ਼ਕੇ ਲਈ ਰਿਕਾਰਡ ਤੋੜ ਪ੍ਰਾਜੈਕਟ ਲਿਆਉਣਗੇ। ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦਾ ਖ਼ੇਤਰ ਉਹਨਾਂ ਦੀ ਵਿਸ਼ੇਸ਼ ਤਰਜੀਹ ਰਹੇਗਾ। ਉਹਨਾਂ ਕਿਸਾਨਾਂ-ਮਜ਼ਦੂਰਾਂ, ਔਰਤਾਂ,ਨੌਜਵਾਨਾਂ,ਵਪਾਰੀ ਅਤੇ ਦੁਕਾਨਦਾਰ ਤਬਕੇ ਸਮੇਤ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਲਈ ਕਿਹਾ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ।

ਸੰਜੀਵ ਸ਼ਰਮਾ ਕਾਲੂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਪਤਵੰਤੇ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਭ ਨੂੰ ਆਪੋ ਆਪਣੇ ਪੱਧਰ ‘ਤੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਤੇਜ਼ ਕਰਨ ਦੀ ਅਪੀਲ ਕੀਤੀ ਗਈ।

ਸੰਤ ਬਾਂਗਾ ਸਾਬਕਾ ਚੇਅਰਮੈਨ ,ਕੌਂਸਲਰ ਸੇਵਕ ਸਿੰਘ ਝਿਲ, ਕੌਂਸਲਰ ਹਰਦੀਪ ਸਿੰਘ ਖਹਿਰਾ, ਕੌਂਸਲਰ ਅਮਰਪ੍ਰੀਤ ਸਿੰਘ ਬੋਬੀ, ਕੌਂਸਲਰ ਅਰੁਣ ਤਿਵਾਰੀ, ਮੀਤ ਪ੍ਰਧਾਨ ਭੁਵੇਸ਼ ਤਿਵਾਰੀ, ਪ੍ਰਧਾਨ ਅਭਿਨਵ ਸ਼ਰਮਾ, ਪ੍ਰਧਾਨ ਮਾਧਵ ਸਿੰਗਲਾ,ਗੁਰਮੀਤ ਚੋਹਾਨ ਚੇਅਰਮੈਨ ਬੀ ਸੀ ਸੈਲ,ਰਜਿੰਦਰ ਸਿੰਘ ਰਾਣਾ,ਨਿਰਮਲਾ ਦੇਵੀ ਏਕਤਾ ਨਗਰ, ਹੁਸ਼ਿਆਰ ਸਿੰਘ ਕੈਦੂਪੁਰ, ਰੋਮੀ ਸੀੰਬੜੋ ਚੇਅਰਮੈਨ, ਸਰਪੰਚ ਯੁਵਰਾਜ ਸ਼ਰਮਾ,ਮਨਿੰਦਰ ਮਿੰਦਾ, ਰੀਦਮ ਸ਼ਰਮਾ,ਲਖੀ ਸਿੰਬੜੋ,ਸੁਖਦੇਵ ਸਿੰਘ ਸੇਖੋ,ਗੁਰਪ੍ਰੀਤ ਕੌਰ, ਰਘਵੀਰ ਸਿੰਘ ਰੋਡਾ,ਪਰਮੋਦ ਆਲੋਵਾਲ, ਸੁਖਚੈਨ ਸਿੰਘ,ਰਾਮ ਸਿੰਘ ਆਲੋਵਾਲ, ਹਰਜਿੰਦਰ ਸਿੰਘ ਆਲੋਵਾਲ,ਪਰਮਵੀਰ ਸਿੰਘ ਟਵਾਣਾ,ਗਿਤਾਂਸ਼ੁ ਯੋਗੀ,ਗੁਰਮੀਤ ਸਿੰਘ ਚੇਅਰਮੈਨ,ਪਰਵੀਨ ਰਾਵਤ ਚੇਅਰਮੈਨ,ਅਮਰੀਕ ਧਨੌੜਾ,ਕਰਮਜੀਤ ਲਚਕਾਨੀ,ਜਗੀ ਸਹੋਲੀ,ਰੂਬੀ ਪੇਦਨੀ,ਜਸਵਿੰਦਰ ਭੰਗੂ,ਗੌਰਵ ਸੂਦ,ਗੁਰਨਾਮ ਅਬਲੋਵਾਲ,ਸੁਬਾ ਸਿੰਘ ਸਰਕਾਰ,ਪ੍ਰਵੀਨ ਰਾਵਤ, ਜਗਤਾਰ ਨੰਬਰਦਾਰ,ਸ਼ਮਸ਼ੇਰ ਸਿੰਘ ਖੁਰਦ, ਹਾਕਮ ਸਿੰਘ ਲੁਬਾਣਾ ਟੇਕੁ, ਮਨਜੀਤ ਲੌਟ, ਸੁਖਵਿੰਦਰ ਸਿੰਘ ਹਿਆਣਾ ਕਲਾਂ, ਕਾਣ ਸਿੰਘ ਹਿਆਣਾ ਖੁਰਦ, ਸੁਪਿੰਦਰ ਇਛੇਵਾਲ, ਗੁਰਮੀਤ ਸਿੰਘ, ਹਰਵਿੰਦਰ ਪੰਮਾ,ਅਰਸ਼ ਬਾਜਵਾ,ਹੇਮੰਤ ਪਾਠਕ, ਰਵੀ ਮੁਟੂ, ਹਰਮਿੰਦਰ ਕਾਲਾ ਸੀੰਬੜੋ, ਪਰਮਿੰਦਰ ਧਨੌੜਾ, ਬੱਬਲੂ ਗੁਪਤਾ,ਸੋਨੀਆ ਸਿੰਘ ਆਦਿ ਹਾਜਰ ਸਨ।

 

Related Post

Leave a Reply

Your email address will not be published. Required fields are marked *