ਡਾ: ਧਰਮਵੀਰ ਗਾਂਧੀ ਕਦੇ ਵਿਕੇਗਾ ਨਹੀਂ : ਪ੍ਰਤਾਪ ਸਿੰਘ ਬਾਜਵਾ

 

ਡਾ: ਧਰਮਵੀਰ ਗਾਂਧੀ ਕਦੇ ਵਿਕੇਗਾ ਨਹੀਂ : ਪ੍ਰਤਾਪ ਸਿੰਘ ਬਾਜਵਾ

ਇੰਡੀਆ ਗਠਜੋੜ ਸਰਕਾਰ ‘ਚ ਕਾਂਗਰਸ ਵੱਲੋਂ ਬਣੇਗਾ ਪੀ.ਐੱਮ., ਇਸ ਲਈ ਵੋਟ ਸਿੱਧਾ ਕਾਂਗਰਸ ਨੂੰ ਹੀ ਪਾਓ :- ਬਾਜਵਾ

ਮੋਦੀ ਸਰਕਾਰ ਤੋਂ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ: ਡਾ: ਗਾਂਧੀ*

ਅੱਜ ਸਨੌਰ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸ: ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਪੁੱਜੇ ਜਿੱਥੇ ਉਹਨਾਂ ਵੱਲੋਂ ਡਾ: ਧਰਮਵੀਰ ਗਾਂਧੀ ਅਤੇ ਹਲਕਾ ਸਨੌਰ ਇੰਚਾਰਜ ਸ: ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਹਾਜ਼ਰੀ ਵਿੱਚ ਸਨੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਕਾਤਲ ਸਰਕਾਰ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਾਜਪਾ ਨਾਲ਼ ਮਿਲ਼ ਕੇ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕੇਜਰੀਵਾਲ ਦਾ ਖ਼ੁਦ ਦਾ ਵੀ ਬਿਆਨ ਮੌੂਜੂਦ ਹੈ ਕਿ ਕੇਂਦਰ ‘ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਪ੍ਰਧਾਨ ਮੰਤਰੀ ਕਾਂਗਰਸ ਦਾ ਹੀ ਬਣੇਗਾ। ਉਹਨਾਂ ਕਿਹਾ ਕਿ ਜਦ ਇਹ ਗੱਲ ਸਪੱਸ਼ਟ ਹੀ ਹੈ ਤਾਂ ਫ਼ਿਰ ਵੋਟਾਂ ਸਿੱਧਾ ਕਾਂਗਰਸ ਪਾਰਟੀ ਨੂੰ ਹੀ ਪਾਉਣੀਆਂ ਚਾਹੀਦੀਆਂ ਹਨ। ਡਾਕਟਰ ਗਾਂਧੀ ਬਾਰੇ ਉਹਨਾਂ ਕਿਹਾ ਕਿ ਅੱਜ ਜਿਵੇਂ ਸਿਆਸਤ ਅੰਦਰ ਬੇਭਰੋਸਗੀ ਦਾ ਮਾਹੌਲ ਹੈ, ਅਜਿਹੇ ‘ਚ ਡਾ: ਗਾਂਧੀ ਉਹਨਾਂ ਵਿਰਲੇ ਸਿਆਸਤਦਾਨਾਂ ‘ਚੋਂ ਇੱਕ ਹੈ ਜਿੰਨ੍ਹਾਂ ਬਾਰੇ ਦਾਅਵੇ ਨਾਲ਼ ਕਿਹਾ ਜਾ ਸਕਦਾ ਹੈ ਕਿ ਇਹ ਕਦੇ ਵੀ ਕਿਸੇ ਲਾਲਚ ‘ਚ ਆ ਕੇ ਵਿਕਣਗੇ ਨਹੀਂ,ਕੇਂਦਰ ਦੀ ਕਿਸੇ ਏਜੰਸੀ ਦੇ ਡਰ ਤੋਂ ਝੁਕਣਗੇ ਨਹੀਂ।

ਡਾ: ਗਾਂਧੀ ਨੇ ਸੰਬੋਧਨ ਦੌਰਾਨ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਹੋਰਨਾਂ ਉਮੀਦਵਾਰਾਂ ਨਾਲ਼ ਮਿਲਾ ਕੇ ਤੋਲਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸਤੋਂ ਇਲਾਵਾ ਉਹਨਾਂ ਨੇ ਇਸ ਚੋਣ ਨੂੰ ਇਤਿਹਾਸਕ ਚੋਣ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਸੰਵਿਧਾਨ ਖ਼ਤਮ ਕਰਕੇ ਲੋਕਾਂ ਨੂੰ ਮਿਲੇ ਹਰ ਤਰ੍ਹਾਂ ਦੇ ਹੱਕ ਖ਼ਤਮ ਕਰਨਾ ਚਾਹੁੰਦੀ ਹੈ। ਇਸ ਲਈ ਇਸ

ਹਰਿੰਦਰਪਾਲ ਸਿੰਘ ਹੈਰੀ ਮਾਨ ਵੱਲੋਂ ਆਯੋਜਿਤ ਇਸ ਰੈਲੀ ਦੌਰਾਨ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਵਿੰਦਰ ਸਿੰਘ ਖਨੌੜਾ,ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ,ਉਦੈਵੀਰ ਸਿੰਘ ਢਿਲੋਂ ਪ੍ਰਧਾਨ ਨਗਰ ਕੌਂਸਲ,ਦਰਬਾਰਾ ਸਿੰਘ ਹਲਕਾ ਇੰਚਾਰਜ ਸ਼ੁਤਰਾਣਾ, ਗੌਰਵ ਸੰਧੂ,ਵਿਸ਼ਨੂੰ ਸ਼ਰਮਾ ਹਲਕਾ ਇੰਚਾਰਜ ਪਟਿਆਲਾ,ਇਸ ਮੌਕੇ ਰਤਿੰਦਰਪਾਲ ਸਿੰਘ ਰਿੱਕੀ ਮਾਨ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਟਿਆਲਾ, ਅਸ਼ਵਨੀ ਬੱਤਾ ਬਲਾਕ ਪ੍ਰਧਾਨ, ਮਹਿਕ ਗਰੇਵਾਲ ਡਾਇਰੈਕਟਰ, ਜੋਗਿੰਦਰ ਸਿੰਘ ਕਾਕੜਾ ਕਿਸਾਨ ਕਾਂਗਰਸ ਵਾਈਸ ਚੇਅਰਮੈਨ ਪੰਜਾਬ, ਬੱਬੀ ਗੋਇਲ, ਪ੍ਰਨਵ ਗੋਇਲ ਜਿਲਾ ਪ੍ਰਧਾਨ ਯੂਥ ਕਾਂਗਰਸ, ਬਿੱਟੂ ਧਨੌਰੀ ਜਿਲਾ ਪ੍ਰਧਾਨ ਕਿਸਾਨ ਕਾਂਗਰਸ,ਰਛਪਾਲ ਸਿੰਘ ਜੌੜੇਮਾਜਰਾ,ਦਲਵਿੰਦਰ ਧੰਜੂ ਸਮੇਤ ਵੱਡੀ ਗਿਣਤੀ ਵਿੱਚ ਪੰਚ,ਸਰਪੰਚ,ਅਹੁਦੇਦਾਰ,ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

ਸੰਪਰਕ :- 8872631504

Related Post

Leave a Reply

Your email address will not be published. Required fields are marked *