ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ
ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ
ਪਟਿਆਲਾ, 28 ਅਗਸਤ , ਸਵੀਤਾ ਸ਼ਰਮਾ
ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17 ਲੜਕਿਆਂ ਹਾਕੀ ਦੇ ਮੁਕਾਬਲੇ ਪੋਲੋਂ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ।ਅੰਡਰ-14 ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜੋਨ ਨੇ ਪਹਿਲਾ, ਰਾਜਪੁਰਾ ਜੋਨ ਨੇ ਦੂਜਾ,ਸਮਾਣਾ ਜੋਨ ਨੇ ਤੀਜਾ,ਪਾਤੜਾਂ ਜੋਨ ਨੇ ਚੌਥਾ,ਅੰਡਰ-17 ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜੋਨ ਨੇ ਪਹਿਲਾ,ਪਾਤੜਾਂ ਜੋਨ ਨੇ ਦੂਜਾ,ਰਾਜਪੁਰਾ ਜੋਨ ਨੇ ਤੀਜਾ ਤੇ ਸਮਾਣਾ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਅਤੇ ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਪੋਲੋ ਗਰਾਊਂਡ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਹਾਕੀ ਦੇ ਕਨਵੀਨਰ ਪ੍ਰਿੰਸੀਪਲ ਰਾਜ ਕੁਮਾਰ,ਡਾ ਰਜਿੰਦਰ ਸੈਣੀ ਜੋਨਲ ਸਕੱਤਰ ਰਾਜਪੁਰਾ,ਕਰਮਜੀਤ ਕੌਰ, ਹਰਦੀਪ ਕੌਰ,ਰਾਜੇਸ਼ ਕੁਮਾਰ, ਯਾਦਵਿੰਦਰ ਕੌਰ,ਗੁਰਵਿੰਦਰ ਸਿੰਘ ਕੋਚ,ਸ਼ਰਨਜੀਤ ਕੌਰ ਕੋਚ,ਰਾਜਵੀਰ ਸਿੰਘ ਕੋਚ, ਪੁਸ਼ਪਾ ਕੋਚ,ਬਲਜੀਤ ਸਿੰਘ, ਮਨਦੀਪ ਸਿੰਘ ਕੋਚ, ਸਿਮਰਨਜੀਤ ਕੌਰ ਕੋਚ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।