ਖੂਨਦਾਨ ਸੇਵਾ ਦਾ ਪੂਰੀ ਦੁਨੀਆਂ ਵਿਚ ਕੋਈ ਬਦਲ ਨਹੀਂ: ਪ੍ਰੋ. ਬਡੂੰਗਰ

ਖੂਨਦਾਨ ਸੇਵਾ ਦਾ ਪੂਰੀ ਦੁਨੀਆਂ ਵਿਚ ਕੋਈ ਬਦਲ ਨਹੀਂ: ਪ੍ਰੋ. ਬਡੂੰਗਰ

ਰੈਗੂਲਰ ਤੌਰ ਤੇ ਖੂਨਦਾਨ ਕਰਨ ਨਾਲ ਘਟਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਜ਼ੋਖਮ: ਡਾ. ਅਮਰਿੰਦਰ ਸਿੰਘ

 

ਪਟਿਆਲਾ, 7 ਮਈ : ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਬਲੱਡ ਬੈਂਕ, ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 13ਵੇਂ ਸਾਲ ਦੀ ਸ਼ੁਰੂਆਤ ਕਰਦਿਆਂ 297ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਖੁਦ 13ਵੀਂ ਵਾਰ ਖੂਨਦਾਨ ਕਰਕੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਨੈਚਰੋਪੈਥੀ ਅਤੇ ਨਿਓਰੋਥੈਰੇਪੀ ਦੇ ਮਾਹਿਰ ਡਾਕਟਰ ਅਮਰਿੰਦਰ ਸਿੰਘ ਪਟਿਆਲਾ ਨੇ ਮਿਸ਼ਨ ਲਾਲੀ ਅਤੇ ਹਰਿਆਲੀ ਦੇ 13ਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਖੂਨਦਾਨ ਕਰਨ ਉਪਰੰਤ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਮੌਕਾ ਦੇਣ ਲਈ ਮਿਸ਼ਨ ਲਾਲੀ ਅਤੇ ਹਰਿਆਲੀ ਦੇ ਸੰਚਾਲਕ ਸ. ਹਰਦੀਪ ਸਿੰਘ ਦਾ ਅਤੇ ਪ੍ਰਬੰਧਕਾਂ ਦਾ ਮੈਂ ਬਹੁਤ ਧਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪਿਛਲੇ 12 ਸਾਲਾਂ ਤੋਂ ਲਗਾਤਾਰ ਖੂਨਦਾਨ ਕੈਂਪ ਆਯੋਜਿਤ ਕਰਕੇ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਅਤੇ ਕਈ ਲੋੜਵੰਦਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾ ਰਹੇ ਹਨ, ਜੋ ਬਹੁਤ ਹੀ ਸ਼ਲਾਘਯੋਗ ਕਾਰਜ ਹੈ। ਨਾਲ ਹੀ ਉਨ੍ਹਾਂ ਨੇ ਹਾਜ਼ਰ ਪਤਵੰਤਿਆਂ ਨੂੰ ਖੂਨਦਾਨ ਕਰਨ ਦੇ ਸਿਹਤ ਸੰਬੰਧੀ ਫਾਇਦੇ ਅਤੇ ਨੈਚਰੋਪੈਥੀ ਅਤੇ ਨਿਊਰੋਥੈਰਪੀ ਰਾਹੀਂ ਬਿਨਾ ਦਵਾਈਆਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਿਊਰੋਥੈਰਪੀ ਨਾਲ ਸ਼ਰੀਰ ਦੀ ਕੋਈ ਗ੍ਰੰਥੀ ਜਾਂ ਅੰਗ ਜੋ ਉਚਿਤ ਕੰਮ ਨਹੀਂ ਕਰਦਾ ਉਸ ਨੂੰ ਨਾੜੀ ਸ਼ੋਧਨ ਪ੍ਰੀਕਿਰਿਆ ਨਾਲ ਮੁੜ ਠੀਕ ਕੀਤਾ ਜਾ ਸਕਦਾ ਹੈ। ਸ਼ਰੀਰ ਦੇ ਅੰਦਰੋ ਹੀ ਕੈਮੀਕਲ ਅਤੇ ਹਾਰਮੋਨ ਬਣਾ ਕੇ ਸਰੀਰ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ ਅਤੇ ਬਿਨਾ ਅਪਰੇਸ਼ਨ ਦੇ ਰੋਗਾਂ ਦੇ ਨਿਜਾਤ ਪਾਈ ਜਾ ਸਕਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਅਮਰਿੰਦਰ ਸਿੰਘ ਨੂੰ ਸਨਮਾਨਤ ਕੀਤਾ ਅਤੇ ਕਿਹਾ ਕਿ ਖੂਨਦਾਨ ਸੇਵਾ ਦਾ ਪੂਰੀ ਦੁਨੀਆਂ ਵਿਚ ਕੋਈ ਬਦਲ ਨਹੀਂ ਹੈ। ਵਿਸ਼ੇਸ਼ ਮਹਿਮਾਨ ਸਾਬਕਾ ਡੀ. ਐਸ. ਪੀ. ਤੇ ਗੋਲਡਨ ਸਟਾਰ ਬਲੱਡ ਡੋਨਰ ਨਾਹਰ ਸਿੰਘ ਮਾਜਰੀ ਨੇ ਕਿਹਾ ਕਿ ਰੈਗੂਲਰ ਖੂਨਦਾਨ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਖੂਨਦਾਨ ਸੇਵਾ ਨਾਲ ਜੋੜ ਕੇ ਰੱਖਣਾ ਇੱਕ ਵੱਡਾ ਉਪਰਾਲਾ ਹੈ, ਕਿਉਂਕਿ ਕਿਸੇ ਵੀ ਮੁਹਿੰਮ ਨੂੰ ਲੰਮਾ ਸਮਾਂ ਚਲਾਉਣਾ ਬਹੁਤ ਵੱਡੀ ਚੁਣੌਤੀ ਹੁੰਦਾ ਹੈ। ਵਾਤਾਵਰਣ ਪ੍ਰੇਮੀ ਅਮਨ ਅਰੋੜਾ ਤੇ ਮਰੀਜ਼ ਮਿੱਤਰਾ ਦੇ ਸੰਸਥਾਪਕ ਗੁਰਮੁੱਖ ਸਿੰਘ ਗੁਰੂ ਨੇ ਕਿਹਾ ਕਿ ਮਿਸ਼ਨ ਲਾਲੀ ਤੇ ਹਰਿਆਲੀ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੋ ਹਰ ਮਹੀਨੇ ਦੋ ਕੈਂਪ ਬਲੱਡ ਬੈਂਕ ਵਿਖੇ ਲਗਾਉਂਦੇ ਹਨ।

ਇਸ ਮੌਕੇ ਰਵਿੰਦਰ ਸਿੰਘ ਭਾਂਖਰ ਨੇ 31ਵੀਂ ਵਾਰ, ਗੁਰਤੇਜ ਸਿੰਘ ਸਿਉਣਾ ਨੇ 29ਵੀਂ ਵਾਰ, ਠੇਕੇਦਾਰ ਗੁਰਬਚਨ ਸਿੰਘ ਪਟਿਆਲਾ ਨੇ 25ਵੀਂ ਵਾਰ, ਮਨਵਿੰਦਰ ਸਿੰਘ ਰਾਮਗੜ੍ਹ ਨੇ 18ਵੀਂ ਵਾਰ, ਮਨੀਸ਼ ਮੇਹਤਾ, ਬਸੰਤ ਸਿੰਘ ਚੌਹਾਨ, ਸੀਨੀਅਰ ਪੱਤਰਕਾਰ, ਸੁਰਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਬਿਸ਼ਨਗੜ੍ਹ, ਪਰਦੀਪ ਕੁਮਾਰ ਦੌਣ ਕਲਾਂ, ਕੁਲਦੀਪ ਸਿੰਘ ਮੰਡੌਲੀ, ਕਰਮ ਸਿੰਘ ਭਾਨਰਾ ਤੇ ਜਸਵੀਰ ਸਿੰਘ ਝੰਡੀ ਸਮੇਤ 23 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਮਿਸ਼ਨਰੀ ਆਗੂਆਂ ਵਿਚ ਜਥੇਦਾਰ ਕਰਨ ਸਿੰਘ ਜੌਲੀ, ਜਥੇਦਾਰ ਸੁਖਜੀਤ ਸਿੰਘ ਬਘੌਰਾ, ਅਵਤਾਰ ਸਿੰਘ ਬਲਬੇੜਾ, ਕਿਰਪਾਲ ਸਿੰਘ ਪੰਜੌਲਾ, ਅਵਤਾਰ ਸਿੰਘ ਰੱਖੜਾ, ਭਾਈ ਜਰਨੈਲ ਸਿੰਘ ਝੰਡੀ, ਗੁਰਮੀਤ ਸਿੰਘ ਪੰਜੌਲਾ, ਹਰਮਨਦੀਪ ਸਿੰਘ, ਗੁਰਵੀਰ ਸਿੰਘ, ਮਹਿੰਦਰ ਸਿੰਘ ਨਨਿਓਲਾ, ਭੀਤਾ ਵੀਰ ਵੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *