ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ: ਲੋਕ ਸਭਾ ਚੋਣਾ ਤੋਂ ਪਹਿਲਾ ਸਿਆਸੀ ਪਾਰਟੀਆ ਵਿਚ ਅਦਲਾ-ਬਦਲੀ ਦਾ ਦੌਰ ਜਾਰੀ ਹੈ। ਅੱਜ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਕੌਮੀ ਬੁਲਾਰੇ ਗੌਰਵ ਵੱਲਭ ਨੇ ਪਹਿਲਾ ਅੱਜ ਕਾਂਗਰਸ ਦੇ ਸਾਰੇ ਅਹੁਦੇ ਤੋਂ ਅਸਤੀਫ਼ਾ ਦਿੱਤਾ ‘ਤੇ ਹੁਣ ਉਹਨਾਂ ਵੱਲੋਂ ਭਾਜਪਾ ਦਾ ਪੱਲਾ ਫੜ੍ਹ ਲਿਆ ਗਿਆ ਹੈ। ਅੱਜ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ੋਸ਼ਲ ਮੀਡੀਆ ਐਕਸ ਤੇ ਲਿਖਿਆ ਸੀ ਕਿ “ਕਾਂਗਰਸ ਪਾਰਟੀ ਬਿਨਾਂ ਦਿਸ਼ਾ ਦੇ ਅੱਗੇ ਵਧ ਰਹੀ ਹੈ ਅਤੇ ਮੈਂ ਇਸ ‘ਚ ਸਹਿਜ ਮਹਿਸੂਸ ਨਹੀਂ ਕਰ ਰਿਹਾ। ਮੈਂ ਸਵੇਰੇ-ਸ਼ਾਮ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਅਤੇ ਨਾ ਹੀ ਦੇਸ਼ ਦੀ ਦੌਲਤ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਕੱਢ ਸਕਦਾ ਹਾਂ। ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।”

Related Post