ਕਾਂਗਰਸ ਦੀ ਗਰੰਟੀ – ਕਿਸਾਨ,ਮਜ਼ਦੂਰ, ਨੌਜਵਾਨ, ਔਰਤਾਂ ਸਮੇਤ ਹਰ ਵਰਗ ਨੂੰ ਮਿਲੇਗਾ ਇਨਸਾਫ਼

ਕਾਂਗਰਸ ਅਗਨੀਵੀਰ ਸਕੀਮ ਰੱਦ ਕਰਕੇ ਫੌਜ ਦੀ ਪੱਕੀ ਭਰਤੀ ਸ਼ੁਰੂ ਕਰੇਗੀ।

ਕਾਂਗਰਸ ਦੀ ਗਰੰਟੀ – ਕਿਸਾਨ,ਮਜ਼ਦੂਰ, ਨੌਜਵਾਨ, ਔਰਤਾਂ ਸਮੇਤ ਹਰ ਵਰਗ ਨੂੰ ਮਿਲੇਗਾ ਇਨਸਾਫ਼

ਅੱਜ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਕੋਆਰਡੀਨੇਟਰ ਸੰਦੀਪ ਸਿੰਗਲਾ ਦੇ ਪਟਿਆਲਾ ਸਥਿਤ ਦਫ਼ਤਰ ਵਿਖੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਲਈ ਨਿਯੁਕਤ ਕੀਤੇ ਗਏ ਮੀਡਿਆ ਕੋਆਰਡੀਨੇਟਰਜ਼ – ਵਿੰਗ ਕਮਾਂਡਰ ਅਨੁਮਾ ਅਚਾਰਿਆ ( MP )ਅਮਰੀਸ਼ ਪਾਂਡੇ,ਵਿਪਨ ਮਿਸ਼ਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਨਿਆਂ ਪੱਤਰ ਵਿੱਚ ਸ਼ਾਮਿਲ ਗਰੰਟੀਆਂ ਦੀ ਚਰਚਾ ਕਰਦਿਆਂ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਅਗਨੀਵੀਰ ਸਕੀਮ ਨੂੰ ਰੱਦ ਕਰਕੇ ਪਹਿਲਾਂ ਵਾਂਗ ਪੱਕੀ ਭਰਤੀ ਕੀਤੀ ਜਾਵੇਗੀ। ਇਸਤੋਂ ਇਲਾਵਾ ਉਹਨਾਂ ਕਾਂਗਰਸ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਰੰਟੀ,ਕਰਜ਼ਾ ਮੁਆਫ਼ੀ, ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ,ਗ਼ਰੀਬ ਪਰਿਵਾਰਾਂ ਲਈ 25 ਲੱਖ ਦਾ ਮੁਫ਼ਤ ਸਿਹਤ ਬੀਮਾ ਅਤੇ ਲੋੜਵੰਦ ਔਰਤਾਂ ਲਈ 1 ਲੱਖ ਰੁਪਏ ਸਲਾਨਾ ਜਿਹੀਆਂ ਸਹੂਲਤਾਂ ਦੇਣ ਬਾਰੇ ਦੱਸਿਆ ਕਿ ਅਸੀਂ ਇਸ ਬਾਰੇ ਪ੍ਰਤੀਬੱਧ ਹਾਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਸਾਬਕਾ ਚੇਅਰਮੈਨ,ਨਰੇਸ਼ ਦੁੱਗਲ ਪ੍ਰਧਾਨ ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ,ਰਜੇਸ਼ ਮੰਡੋਰਾ ਸਾਬਕਾ ਐਮ.ਸੀ.,ਦਿਲਜੀਤ ਸਿੰਘ ਦੁਲੱਟ,ਜਸਵਿੰਦਰ ਸਿੰਘ ਜਰਗੀਆ,ਵਿਕਾਸ ਸ਼ਰਮਾ,ਚੌਧਰੀ ਰੇਸ਼ਮ ਸਿੰਘ ਆਦਿ ਹਾਜ਼ਰ ਸਨ।

Related Post

Leave a Reply

Your email address will not be published. Required fields are marked *