ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੇ ਸੱਤਾ ‘ਚ ਆਉਣ ਮਗਰੋਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ ਕਰਾਂਗੇ ਮਾਫ਼ – ਡਾ: ਗਾਂਧੀ

4 ਜੂਨ ਨੂੰ ਕਾਂਗਰਸ ਦੀ ਅਗਵਾਈ ਹੇਠ ਬਣੇਗੀ ਇੰਡੀਆ ਗਠਜੋੜ ਦੀ ਸਰਕਾਰ – ਡਾ: ਗਾਂਧੀ

ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੇ ਸੱਤਾ ‘ਚ ਆਉਣ ਮਗਰੋਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ ਕਰਾਂਗੇ ਮਾਫ਼ – ਡਾ: ਗਾਂਧੀ

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਪਿਲਖਣੀ, ਬਸੰਤਪੁਰਾ,ਬਲਸੂਆਂ, ਬਖਸ਼ੀਵਾਲਾ,ਸੁਰਲ ਕਲਾਂ, ਨਲਾਸ ਕਲਾਂ, ਮਾਣਕਪੁਰਾ, ਹੁਲਕਾ, ਬਨੂੜ ਆਦਿ ‘ਚ ਹਲਕਾ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਪ੍ਰਬੰਧਕੀ ਹੇਠ ਵੱਖ – ਵੱਖ ਚੋਣ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ। ਇਹਨਾਂ ਪ੍ਰੋਗਰਾਮਾਂ ਦੌਰਾਨ ਵੱਡੀ ਗਿਣਤੀ ਵਿੱਚ ਪਰਿਵਾਰ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ।

ਇਸ ਦੌਰਾਨ ਬਾਰ ਐਸੋਸੀਏਸ਼ਨ ਰਾਜਪੁਰਾ ਵਿਖੇ ਵੀ ਡਾਕਟਰ ਗਾਂਧੀ ਵੱਲੋਂ ਇੱਕ ਪ੍ਰਭਾਵਸ਼ਾਲੀ ਬੈਠਕ ਕੀਤੀ ਗਈ। ਡਾਕਟਰ ਧਰਮਵੀਰ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਿਆਂ ਤੰਤਰ ਸਮੇਤ ਦੇਸ਼ ਦੇ ਲੋਕਤੰਤਰ ਦਾ ਹਰ ਥੰਮ੍ਹ ਖ਼ਤਰੇ ਵਿੱਚ ਹੈ। ਇਸ ਲਈ ਅੱਜ ਹਰ ਜਾਗਰੂਕ ਨਾਗਰਿਕ ਦਾ ਪਹਿਲਾ ਫ਼ਰਜ਼ ਹੈ ਕਿ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ।

ਇਸਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਬੋਲਦਿਆਂ ਡਾ: ਗਾਂਧੀ ਨੇ ਕਿਹਾ ਕਿ ਦੇਸ਼ ਪੱਧਰ ‘ਤੇ ਜੋ ਰੁਝਾਨ ਬਣ ਰਹੇ ਹਨ, ਓਸ ਅਨੁਸਾਰ ਆਉਂਦੀ 4 ਜੂਨ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਇਹ ਗਰੰਟੀ ਹੈ ਕਿ ਸਰਕਾਰ ਬਣਨ ਮਗਰੋਂ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ,MSP ਦੀ ਕਾਨੂੰਨੀ ਗਰੰਟੀ,ਨੌਜਵਾਨਾਂ ਨੂੰ 30 ਲੱਖ ਨੌਕਰੀਆਂ, ਲੋੜਵੰਦ ਔਰਤਾਂ ਨੂੰ ਇੱਕ ਲੱਖ ਰੁਪਏ ਸਲਾਨਾ ਦੀ ਸਹਾਇਤਾ ਅਤੇ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਲਈ ਯੋਗ ਨੀਤੀਆਂ ਜਿਹੇ ਵੱਡੇ ਕਾਰਜ ਕੀਤੇ ਜਾਣਗੇ।

ਹਰ ਪਿੰਡ ਵਿੱਚ ਡਾਕਟਰ ਗਾਂਧੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਹਲਕਾ ਇੰਚਾਰਜ ਹਰਦਿਆਲ ਸਿੰਘ ਕੰਬੋਜ ਵੱਲੋਂ ਡਾਕਟਰ ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉਣ ਦਾ ਭਰੋਸਾ ਦਵਾਇਆ ਗਿਆ।

Related Post

Leave a Reply

Your email address will not be published. Required fields are marked *