ਐਨ ਕੇ ਸ਼ਰਮਾ ਨੇ ਤ੍ਰਿਪੜੀ ਤੇ ਪਟਿਆਲਾ ਸ਼ਹਿਰੀ ਹਲਕੇ ’ਚ ਦੁਕਾਨਦਾਰਾਂ ਕੋਲੋਂ ਵੋਟਾਂ ਮੰਗਣ ਵਾਸਤੇ ਕੀਤਾ ਡੋਰ ਟੂ ਡੋਰ ਪ੍ਰਚਾਰ ਵਪਾਰੀਆਂ, ਦੁਕਾਨਦਾਰਾਂ ਤੇ ਸਮਾਜ ਦੇ ਹੋਰ ਭਾਈਚਾਰਿਆਂ ਤੋਂ ਮੰਗੀਆਂ ਵੋਟਾਂ

ਐਨ ਕੇ ਸ਼ਰਮਾ ਨੇ ਤ੍ਰਿਪੜੀ ਤੇ ਪਟਿਆਲਾ ਸ਼ਹਿਰੀ ਹਲਕੇ ’ਚ ਦੁਕਾਨਦਾਰਾਂ ਕੋਲੋਂ ਵੋਟਾਂ ਮੰਗਣ ਵਾਸਤੇ ਕੀਤਾ ਡੋਰ ਟੂ ਡੋਰ ਪ੍ਰਚਾਰ
ਵਪਾਰੀਆਂ, ਦੁਕਾਨਦਾਰਾਂ ਤੇ ਸਮਾਜ ਦੇ ਹੋਰ ਭਾਈਚਾਰਿਆਂ ਤੋਂ ਮੰਗੀਆਂ ਵੋਟਾਂ

ਪਟਿਆਲਾ, 29 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪਟਿਆਲਾ ਦਿਹਾਤੀ ਦੇ ਪ੍ਰਮੁੱਖ ਇਲਾਕੇ ਤ੍ਰਿਪੜੀ ਵਿਚ ਦੁਕਾਨਦਾਰਾਂ ਕੋਲ ਪਹੁੰਚ ਕਰ ਕੇ ਡੋਰ ਟੂ ਡੋਰ ਪ੍ਰਚਾਰ ਤਹਿਤ ਵੋਟਾਂ ਮੰਗੀਆਂ।
ਐਨ ਕੇ ਸ਼ਰਮਾ ਦੇ ਨਾਲ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਦੁਕਾਨਦਾਰਾਂ ਕੋਲ ਪਹੁੰਚ ਕਰਦਿਆਂ ਐਨ ਕੇ ਸ਼ਰਮਾ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਇਸ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਵਪਾਰੀ, ਉਦਯੋਗਪਤੀ, ਰੀਅਲ ਅਸਟੇਟ ਕਾਰੋਬਾਰੀਆਂ ਸਮੇਤ ਆਮ ਆਦਮੀ ਬੁਰੀ ਤਰ੍ਹਾਂ ਪੀੜਤ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਆਮ ਲੋਕਾਂ ਦਾ ਖਿਆਲ ਰੱਖਣ ਦੀ ਥਾਂ ’ਤੇ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਦੇ ਹਿੱਤਾਂ ਦੀ ਰਾਖੀ ਤੇ ਆਪ ਦੀਆਂ ਤਿਜੋਰੀਆਂ ਭਰਨ ’ਤੇ ਜ਼ੋਰ ਲਗਾਇਆ ਹੋਇਆ ਹੈ।
ਇਸ ਮੌਕੇ ਦੁਕਾਨਦਾਰਾਂ ਨੇ ਐਨ ਕੇ ਸ਼ਰਮਾ ਨੂੰ ਭਰੋਸਾ ਦੁਆਇਆ ਕਿ ਉਹ ਪਟਿਆਲਾ ਹਲਕੇ ਦੇ ਵਿਕਾਸ ਲਈ ਸਿਰਫ ਤੇ ਸਿਰਫ ਅਕਾਲੀ ਦਲ ਦੇ ਹੱਕ ਵਿਚ ਭੁਗਤਣਗੇ।

Related Post