ਏਐਮ/ਐਨਐਸ ਜੂਨੀਅਰ ਇੰਡੀਆ ਖੋ-ਖੋ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਖਿਡਾਰਨਾਂ ਨੇ ਬਰਾਊਨਜ਼ ਮੈਡਲ ਜਿੱਤਿਆ

ਪਟਿਆਲਾ 3 ਸਤੰਬਰ , ਅਨੁਰਾਗ ਸ਼ਰਮਾ

ਉਪਕਾਰ ਸਿੰਘ ਵਿਰਕ ਜਨਰਲ ਸੈਕਟਰੀ ਖੋਖ ਫੈਡਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ ਪੰਜਾਬ ਦੀ ਜੂਨੀਅਰ ਲੜਕੀਆਂ ਦੀ ਖੋਖੋ ਟੀਮ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ, ਉਡੀਸਾ (ਪੁਰੀ) ਦੇ ਵਿੱਚ ਹੋਏ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਬਰਾਊਨਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ।ਇਸ ਚੈਂਪੀਅਨਸ਼ਿਪ ਵਿੱਚ ਖਿਡਾਰਨਾਂ ਨੂੰ 30 ਹਜ਼ਾਰ ਰੁਪਏ ਰਾਸ਼ੀ ਦਾ ਇਨਾਮ ਵੀ ਮਿਲਿਆ।ਪੰਜਾਬ ਦੀ ਇਸ ਟੀਮ ਵਿੱਚ ਪਟਿਆਲੇ ਜ਼ਿਲ੍ਹੇ ਦੀਆਂ 10 ਖਿਡਾਰਨਾਂ ਖੇਡੀਆਂ,ਇਨ੍ਹਾਂ ਨੇ ਜ਼ਿਲ੍ਹਾ ਦਾ ਨਾਂ ਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ।ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੋਲੋ ਗਰਾਉਂਡ ਵਿਖੇ ਪਹੁੰਚ ਕੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ,ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿ-1, ਗੁਰਚੰਦ ਸਿੰਘ,ਸੁਖਦੀਪ ਸਿੰਘ ਕੋਚ,ਵਿਨੋਦ ਕੁਮਾਰ,ਕਮਲਦੀਪ ਸਿੰਘ ਕੋਚ,ਸਲੀਮ ਖਾਨ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Related Post