ਅਜੀਤ ਸਮੂਹ ਦੇ ਸੰਪਾਦਕ ਡਾ. ਹਮਦਰਦ ਖਿਲਾਫ਼ ਕੀਤੀ ਗਈ ਕਾਰਵਾਈ ਸਿਆਸਤ ਤੋਂ ਪ੍ਰੇਰਿਤ : ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ

ਅਜੀਤ ਸਮੂਹ ਦੇ ਸੰਪਾਦਕ ਡਾ. ਹਮਦਰਦ ਖਿਲਾਫ਼ ਕੀਤੀ ਗਈ ਕਾਰਵਾਈ ਸਿਆਸਤ ਤੋਂ ਪ੍ਰੇਰਿਤ : ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ
ਪਟਿਆਲਾ 24 ਮਈ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਜੀਤ ਸਮੂਹ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖਿਲਾਫ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਆਸੀ ਕਾਰਵਾਈ ਕਰਾਰ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਿਥੇ ਅਜਿਹੀ ਕਾਰਵਾਈ ਮੰਦਭਾਗੀ, ਉਥੇ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਸੱਤਾ ਵਿਚ ਰਹਿਣ ਵਾਲੀਆਂ ਸਿਆਸੀ ਪਾਰਟੀਆਂ ਦਾ ਸੋਚ ਪੱਧਰ ਕਿੰਨਾ ਹੇਠਾ ਆਉਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਰਾ ਅਜੀਤ ਸਮੂਹ ਵੱਲੋਂ ਹਮੇਸ਼ਾ ਪੰਜਾਬ, ਪੰਜਾਬੀਅਤ ਦੀ ਲੰਮੇ ਸਮੇਂ ਤੋਂ ਭਾਸ਼ਾ ਦੇ ਵਿਕਾਸ ਦੀ ਉਨਤੀ ਦੇ ਨਾਲ ਨਾਲ ਪੱਤਰਕਾਰੀ ਨਿਰਪੱਖ ਰਹਿ ਕੇ ਸੇਵਾ ਕੀਤੀ ਜਾ ਰਹੀ ਹੈ ਅਤੇ ਡਾ. ਹਮਦਰਦ ਖਿਲਾਫ਼ ਸਰਕਾਰ ਦਾ ਇਹ ਕਦਮ ਕਿਸੇ ਸ਼ਰਾਰਤ ਤੋਂ ਘੱਟ ਨਹੀਂ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਚੋਣਾਵੀਂ ਮਾਹੌਲ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਸਿਆਸੀ ਵਿਰੋਧੀਆਂ ’ਤੇ ਦਬਾਅ ਅਤੇ ਲੋਕਾਂ ’ਚ ਆਪਣੀ ਕਾਰਗੁਜ਼ਾਰੀ ਦਾ ਝੂਠਾ ਪ੍ਰਭਾਵ ਬਣਾਉਣ ਲਈ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਸਾਹਮਣੇ ਰੱਖ ਰਹੀ ਹੈ, ਜੋ ਸਿਆਸਤ ਤੋਂ ਪ੍ਰੇਰਿਤ ਜਾਪਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਸਰਕਾਰ ਨੇ ਕਈ ਅਹਿਮ ਫੈਸਲਿਆਂ ’ਤੇ ਯੂ ਟਰਨ ਲਏ ਹਨ, ਜਿਸ ਨਾਲ ਸਰਕਾਰ ਆਪਣਾ ਪ੍ਰਭਾਵ ਲੋਕਾਂ ’ਚ ਗਵਾਉਂਦੀ ਜਾ ਰਹੀ ਹੈ ਅਤੇ ਡਾ. ਹਮਦਰਦ ਖਿਲਾਫ਼ ਚੋਣਾਵੀਂ ਮਾਹੌਲ ਅੰਦਰ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਸਰਕਾਰ ਦੇ ਇਸ਼ਾਰੇ ’ਤੇ ਵਿਜੀਲੈਂਸ ਵਰਗੀਆਂ ਏਜੰਸੀਆਂ ਦੀ ਸਮੇਂ ਸਮੇਂ ਦੁਰਵਰਤੋਂ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਰਹਿਣ ਵਾਲੀਆਂ ਸਰਕਾਰਾਂ ਸਿੱਧੇ ਅਸਿੱਧੇ ਢੰਗ ਨਾਲ ਕਈ ਵਾਰ ਅਜਿਹੇ ਕਦਮ ਚੁੱਕਦੀਆਂ ਹਨ, ਜਿਸ ਦਾ ਨਤੀਜਾ ਲੋਕ ਆਉਣ ਵਾਲੇ ਸਮੇਂ ’ਚ ਵਕਤ ਵਿਚਾਰ ਕੇ ਦਿੰਦੇ ਹਨ ਅਤੇ ਡਾ. ਹਮਦਰਦ ਖਿਲਾਫ਼ ਕੀਤੀ ਗਈ ਇਸ ਕਾਰਵਾਈ ਨਾਲ ਪੰਜਾਬ ਸਰਕਾਰ ਨੂੰ ਡਾਹਢੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫੋਟੋ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ।

Related Post

Leave a Reply

Your email address will not be published. Required fields are marked *